ਅੰਮ੍ਰਿਤਸਰ 'ਚ ਛਾਈ ਧੁੰਦ ਦੀ ਚਾਦਰ, ਠੰਢ ਨੇ ਠਾਰੇ ਲੋਕਾਂ ਦੇ ਹੱਡ - ਉੱਤਰ ਭਾਰਤ
ਅੰਮ੍ਰਿਤਸਰ: ਉੱਤਰ ਭਾਰਤ ਵਿੱਚ ਕੜਾਕੇ ਦੀ ਠੰਢ ਦਾ ਪ੍ਰਕੋਪ ਵੱਧ ਰਿਹਾ ਹੈ। ਸੰਘਣੀ ਧੁੰਦ ਦੇ ਕਾਰਨ ਲੋਕਾਂ ਦੀ ਜ਼ਿੰਦਗੀ ਵੀ ਪ੍ਰਭਾਵਿਤ ਹੋ ਰਹੀ ਹੈ। ਸ਼ਨੀਵਾਰ ਸ਼ਾਮ ਅੰਮ੍ਰਿਤਸਰ ਵਿੱਚ ਸੰਘਣੀ ਧੁੰਦ ਵੇਖਣ ਨੂੰ ਮਿਲੀ ਜਿਸ ਕਾਰਨ ਵਿਜ਼ੀਬਿਲਟੀ ਵੀ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਆਉਣ ਜਾਣ ਵਿੱਚ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਿਜ਼ੀਬਿਲਟੀ ਘੱਟ ਹੋਣ ਕਰਕੇ ਲੋਕ ਵਾਹਨ ਦੀਆਂ ਲਾਈਟਾਂ ਛੱਡ ਕੇ ਸਾਵਧਾਨੀ ਨਾਲ ਸਫਰ ਕਰ ਰਹੇ ਹਨ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਅੰਮ੍ਰਿਤਸਰ ਦੇ ਮੌਸਮ ਦਾ ਅਨੰਦ ਲੈਣਾ ਚਾਹੀਦਾ ਹੈ। ਸ਼ਿਮਲਾ ਵਰਗੇ ਟੂਰਿਸਟ ਸਥਾਨ 'ਤੇ ਜਾਣ ਦੀ ਬਜਾਏ, ਅੰਮ੍ਰਿਤਸਰ ਹੀ ਇਸ ਵੇਲੇ ਹਿਲ ਸਟੇਸ਼ਨ ਬਣਿਆ ਹੋਇਆ ਹੈ। ਚਾਹ ਦੀ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਸਰਦੀਆਂ ਵਧਣ ਨਾਲ ਉਨ੍ਹਾਂ ਦੇ ਗ੍ਰਾਹਕ ਵੀ ਵੱਧ ਰਹੇ ਹੈ।