ਪੀਆਰਟੀਸੀ ਬੱਸ ਦਾ ਫਟਿਆ ਟਾਇਰ, ਕਈ ਸਵਾਰੀਆਂ ਗੰਭੀਰ ਜ਼ਖਮੀ - ਫਿਲੌਰ
ਜਲੰਧਰ: ਜ਼ਿਲ੍ਹੇ ਦੇ ਕਸਬਾ ਫਿਲੌਰ ਦੇ ਹਾਈਵੇ ਜੀਟੀ ਰੋਡ ਚ ਪੀਆਰਟੀਸੀ ਦੀ ਚੱਲਦੀ ਬੱਸ ਦਾ ਅਗਲਾ ਟਾਇਰ ਫੱਟ ਗਿਆ ਜਿਸ ਕਾਰਨ ਬੱਸ ’ਚ ਬੈਠੀਆਂ ਕਈ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ। ਬੱਸ ਕੰਡਕਟਰ ਨੇ ਦੱਸਿਆ ਕਿ ਪਟਿਆਲਾ ਤੋਂ ਜਲੰਧਰ ਵੱਲ ਨੂੰ ਜਾ ਰਹੇ ਸੀ ਜਦੋਂ ਉਹ ਫਿਲੌਰ ਜੀਟੀ ਰੋਡ ਹਾਈਵੇ ’ਤੇ ਪੁੱਜੇ ਤਾਂ ਅਚਾਨਕ ਹੀ ਚੱਲਦੀ ਬੱਸ ਦਾ ਟਾਇਰ ਫਟ ਗਿਆ। ਜਿਸ ਕਾਰਨ ਕਈ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਜਿਨ੍ਹਾਂ ਨੂੰ ਹਸਪਤਾਲ ਚ ਭਰਤੀ ਕਰਵਾ ਦਿੱਤਾ ਗਿਆ ਹੈ।