ਬਠਿੰਡਾ : ਲੋਕ-ਅਦਲਾਤ ਲਾ ਕੇ ਕੀਤਾ 1400 ਤੋਂ ਵੱਧ ਕੇਸਾਂ ਦਾ ਫ਼ੈਸਲਾ - 1400 ਤੋਂ ਵੱਧ ਕੇਸਾਂ ਦਾ ਫ਼ੈਸਲਾ
ਬਠਿੰਡਾ ਜ਼ਿਲ੍ਹਾ ਦੇ ਵੱਖ ਵੱਖ ਅਦਾਲਤਾਂ ਵਿੱਚ ਅੱਜ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਸਿਵਲ ਜੱਜ ਅਸ਼ੋਕ ਕੁਮਾਰ ਚੌਹਾਨ ਨੇ ਦੱਸਿਆ ਬਠਿੰਡਾ ਜ਼ਿਲ੍ਹਾ ਅਦਾਲਤ ਤੋਂ ਇਲਾਵਾ, ਸਭ-ਡਵਿਜ਼ਨ ਦੀ ਅਦਾਲਤਾਂ ਵਿੱਚ ਇਸ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਸਿਵਲ ਜੱਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਅੱਜ 1400 ਤੋਂ ਵੱਧ ਵੱਖ ਵੱਖ ਤਰ੍ਹਾਂ ਦੇ ਕੇਸ ਲੋਕ ਅਦਾਲਤ ਵਿੱਚ ਰੱਖੇ ਗਏ । ਉਨ੍ਹਾਂ ਨੇ ਦੱਸਿਆ ਕਿ ਬਠਿੰਡਾ ਵਿੱਚ ਤਿੰਨ ਬੈਂਚ ਅਤੇ ਸਬ ਡਿਵੀਜ਼ਨ ਵਿੱਚ ਇੱਕ ਬੈਂਚ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਦਾ ਮੁੱਖ ਮਕਸਦ ਲੋਕਾਂ ਨੂੰ ਛੇਤੀ ਇਨਸਾਫ਼ ਦੇ ਦੁਆਉਣਾ ਹੈ, ਇਸ ਦੇ ਨਾਲ ਸਮੇਂ ਦੀ ਬੱਚਤ ਹੁੰਦੀ ਹੈ। ਲੋਕ ਅਦਾਲਤ ਦੇ ਫ਼ੈਸਲਿਆਂ ਤੋਂ ਦੋਵੇਂ ਧਿਰਾਂ ਸੰਤੁਸ਼ਟ ਰਹਿੰਦੀਆਂ ਹਨ।