ਪੇਂਡੂ ਅਦਾਲਤ ਦੀ ਉਸਾਰੀ ਲਈ ਸੈਸ਼ਨ ਜੱਜ ਵੱਲੋਂ ਰਾਏਕੋਟ 'ਚ ਥਾਂ ਦਾ ਦੌਰਾ - ludhiana update
ਰਾਏਕੋਟ: ਹਾਈ ਕੋਰਟ ਦੀਆਂ ਹਦਾਇਤਾਂ 'ਤੇ ਪੰਜਾਬ ਸਰਕਾਰ ਵੱਲੋਂ ਲਏ ਫ਼ੈਸਲੇ ਤਹਿਤ ਰਾਏਕੋਟ ਵਿਖੇ ਉਸਾਰੀ ਜਾਣ ਵਾਲੀ ਪੇਂਡੂ ਅਦਾਲਤ ਦੀ ਇਮਾਰਤ ਲਈ ਸੈਸ਼ਨ ਜੱਜ ਲੁਧਿਆਣਾ ਗੁਰਵੀਰ ਸਿੰਘ ਨੇ ਰਾਏਕੋਟ ਵਿਖੇ ਥਾਂ ਦਾ ਦੌਰਾ ਕੀਤਾ। ਦੌਰੇ ਦੌਰਾਨ ਉਨ੍ਹਾਂ ਨੇ ਰਾਏਕੋਟ ਨਜ਼ਦੀਕ ਸਥਿਤ ਪੁਰਾਣੀ ਐਸਡੀਐਮ ਦਫ਼ਤਰ ਦੀ ਇਮਾਰਤ ਦਾ ਨਿਰੀਖਣ ਵੀ ਕੀਤਾ ਤਾਂ ਜੋ ਉਥੇ ਆਰਜ਼ੀ ਅਦਾਲਤ ਸਥਾਪਿਤ ਕੀਤੀ ਜਾ ਸਕੇ। ਜੱਜ ਗੁਰਵੀਰ ਨੇ ਦੱਸਿਆ ਕਿ ਉਹ ਰਾਏਕੋਟ ਵਿਖੇ ਅਦਾਲਤੀ ਕੰਪਲੈਕਸ ਲਈ ਥਾਂ ਦਾ ਜਾਇਜ਼ਾ ਲੈਣ ਲਈ ਆਏ ਹਨ, ਕਿਉਂਕਿ ਪੱਕੇ ਤੌਰ 'ਤੇ ਅਦਾਲਤ ਕੰਪਲੈਕਸ ਲਈ ਜਗਾ ਐਕਵਾਇਰ ਕਰਨੀ ਪਵੇਗੀ ਅਤੇ ਓਨਾ ਚਿਰ ਪੁਰਾਣੇ ਐਸਡੀਐਮ ਦਫ਼ਤਰ ਵਿੱਚ ਆਰਜ਼ੀ ਅਦਾਲਤੀ ਚਲਾਈ ਜਾ ਸਕਦੀ ਹੈ।