ਮਾਲਕ ਦੀ ਗ਼ੈਰ ਮੌਜੂਦਗੀ 'ਚ ਨੌਕਰ ਨੇ ਕੀਤੀ ਖੁਦਕੁਸ਼ੀ - Servant commits suicide in jalandhar
ਜਲੰਧਰ: ਸਥਾਨਕ ਸਹਿਦੇਵ ਮਾਰਕਿਟ ਸੜਕ 'ਚ ਸਥਿਤ ਘਰ ਦੇ ਨੌਕਰ ਦੀ ਖੁਦਕੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਦੁਰਗਾ ਪ੍ਰਸਾਦ ਵਜੋਂ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ, ਮਾਲਕ ਬਾਹਰ ਗਏ ਹੋਏ ਸੀ ਤੇ ਪਿਛੋਂ ਨੌਕਰ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਿਸ ਨੇ ਮੌਕੇ 'ਤੇ ਪਹੁੰਚ ਮ੍ਰਿਤਕ ਦੇਹ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਜਾਰੀ ਹੈ।