ਪਟਿਆਲਾ: ਸੀਨੀਅਰ ਡਿਪਟੀ ਮੇਅਰ ਨੇ 'ਸਮਾਜਿਕ ਦੂਰੀ' ਦੀਆਂ ਉਡਾਈਆਂ ਧੱਜੀਆਂ - ਕੋਰੋਨਾ ਵਾਇਰਸ
ਪਟਿਆਲਾ: ਪੰਜਾਬ ਸਰਕਾਰ ਦੇ ਨੁਮਾਇੰਦੇ ਹੀ ਹੁਣ ਸਰਕਾਰ ਦੀ ਸੁਣਦੇ ਨਜ਼ਰ ਨਹੀਂ ਆ ਰਹੇ ਹਨ। ਇਕਾਂਤਵਾਸ ਵਿੱਚ ਹੋਣ ਦੇ ਬਾਵਜੂਦ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਜੋਗਿੰਦਰ ਸਿੰਘ ਯੋਗੀ ਨੇ 300 ਲੋਕਾਂ ਨੂੰ ਰਾਸ਼ਨ ਵੰਡ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ 29 ਅਪ੍ਰੈਲ ਤੱਕ ਘਰ ਵਿੱਚ ਹੀ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਇਸ ਦੇ ਬਾਵਜੂਦ ਇਨ੍ਹਾਂ ਹਿਦਾਇਤਾਂ ਦੀ ਪ੍ਰਵਾਹ ਨਾ ਕਰਦਿਆਂ ਸੀਨੀਅਰ ਡਿਪਟੀ ਮੇਅਰ ਜੋਗਿੰਦਰ ਸਿੰਘ ਯੋਗੀ ਬਾਹਰ ਨਿਕਲੇ ਤੇ ਇਕ-ਦੋ ਨਹੀਂ ਸਗੋਂ ਉਨ੍ਹਾਂ ਨੇ 300 ਲੋਕਾਂ ਨੂੰ ਰਾਸ਼ਨ ਵੰਡਿਆ।