ਪੁਲਿਸ ਵੱਲੋਂ ਰੇਪ ਪੀੜਤਾ ਦੇ ਨਾਲ ਸਹੀ ਵਿਵਹਾਰ ਕਰਨ ਸਬੰਧੀ ਕਰਵਾਇਆ ਗਿਆ ਸੈਮੀਨਾਰ - ਰੇਪ ਪੀੜਤਾ ਦੇ ਨਾਲ ਸਹੀ ਵਿਵਹਾਰ ਕਰਨ ਸਬੰਧੀ ਕਰਵਾਈਆ ਗਿਆ ਸੈਮੀਨਾਰ
ਲੁਧਿਆਣਾ ਦੇ ਵਿੱਚ ਰੇਪ ਪੀੜਤਾ ਨਾਲ ਸਹੀ ਵਿਵਹਾਰ ਕਰਨ ਸਬੰਧੀ ਇੱਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ। ਇਸ ਵਿੱਚ ਪੁਲਿਸ ਅਫ਼ਸਰਾਂ ਨੂੰ ਕਾਨੂੰਨੀ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਗਰਭਪਾਤ ਦੇ ਕਾਨੂੰਨ ਬਾਰੇ ਵੀ ਜਾਣੂੰ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਨੇ ਦੱਸਿਆ ਕਿ ਅਕਸਰ ਰੇਪ ਕਾਰਨ ਗਰਭਵਤੀ ਹੋਣ ਕਾਰਨ ਪੀੜਤਾਵਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਤੋਂ ਆਈ ਅਸਿਸਟੈਂਟ ਪ੍ਰੋਫੈਸਰ ਡਾ. ਨੀਲਮ ਬੱਤਰਾ ਨੇ ਇਸ ਸਬੰਧੀ ਪੁਲਿਸ ਮੁਲਾਜ਼ਮਾਂ ਤੇ ਵਕੀਲਾਂ ਨੂੰ ਜਾਣਕਾਰੀ ਦਿੰਦੀਆਂ ਕਿਹਾ ਕਿ ਬਿਨਾਂ ਅਦਾਲਤ ਦੀ ਮੰਜੂਰੀ ਦੇ ਡਾਕਟਰ ਦੇ ਨਾਲ ਸਲਾਹ ਕਰਕੇ ਪੁਲਿਸ ਮੁਲਾਜ਼ਮ ਦੀ ਰੇਪ ਕਾਰਨ ਗਰਭਵਤੀ ਹੋਈ ਪੀੜਤਾਂ ਦਾ 20 ਹਫ਼ਤਿਆਂ ਦੇ ਵਿੱਚ-ਵਿੱਚ ਅਬੋਰਸ਼ਨ ਕਰਵਾ ਸਕਦੇ ਹਨ। ਇਸ ਲਈ ਪੀੜਤਾਂ ਨੂੰ ਅਦਾਲਤ ਜਾਣ ਦੀ ਵੀ ਲੋੜ ਨਹੀਂ ਹੈ।