ਸਾਕਾ ਨਨਕਾਣਾ ਸਾਹਿਬ ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਪੰਥਕ ਸੈਮੀਨਾਰ - ਸਾਕਾ ਨਨਕਾਣਾ ਸਾਹਿਬ ਦੀ ਪਹਿਲੀ ਸ਼ਤਾਬਦੀ
ਗੁਰਦਾਸਪੁਰ: ਸ਼੍ਰੋਮਣੀ ਅਕਾਲੀ ਦਲ ਡੇਮੋਕੈਰੇਟਿਕ ਵੱਲੋਂ ਸਾਕਾ ਨਨਕਾਣਾ ਸਾਹਿਬ ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਪਿੰਡ ਧਾਰੋਵਾਲੀ ਵਿਖੇ ਲੋਕਾਂ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ 'ਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ, ਸ਼੍ਰੋਮਣੀ ਅਕਾਲੀ ਦਲ (ਡੋਮੋਕ੍ਰੇਟਿਕ) ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਹਰਵਿੰਦਰ ਸਿੰਘ ਖ਼ਾਲਸਾ ਨੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਧਾਰਮਿਕ ਆਗੂ ਸ਼ਾਮਿਲ ਹੋਏ। ਇਸ ਮੈਮੀਨਾਰ ’ਚ ਸ਼ਹੀਦ ਭਾਈ ਲਕਸ਼ਮਣ ਸਿੰਘ ਧਾਰੋਵਾਲੀ ਅਤੇ ਉਸ ਸਮੇ ਸਾਕੇ 'ਚ ਸ਼ਹੀਦ ਹੋਏ ਉਹਨਾਂ ਸਿੰਘਾਂ ਦੀ ਸ਼ਹਾਦਤ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਨਾਲ ਹੀ ਪਹੁੰਚੇ ਵਿਦਵਾਨਾਂ ਵੱਲੋਂ ਭਾਈ ਲਕਸ਼ਮਣ ਸਿੰਘ ਬਾਰੇ ਅਤੇ ਉਹਨਾਂ ਵੱਲੋਂ ਸਮਾਜ ਅਤੇ ਸਿੱਖ ਕੌਮ ਲਈ ਕੀਤੇ ਕਾਰਜਾਂ ਬਾਰੇ ਚਾਨਣਾ ਪਇਆ ਗਿਆ|