ਬਰਸਾਤ ਨਾਲ ਭਰੀਆਂ ਗਲੀਆਂ ਦੇਖ ਕੇ ਸਰਕਾਰ ਦੇ ਦਾਅਵੇ ਦੀ ਨਿਕਲੀ ਫੂਕ - ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਸਵੇਰੇ ਕਰੀਬ ਸੱਤ ਵਜੇ ਬਰਸਾਤ ਪੈਣੀ ਸ਼ੁਰੂ ਹੋਈ। ਜਿਥੇ ਕਰੀਬ ਇੱਕ ਘੰਟਾ ਬਰਸਾਤ ਲਗਾਤਾਰ ਪਈ। ਇੱਕ ਘੰਟਾ ਬਰਸਾਤ ਪੈਣ ਨਾਲ ਸੂਬਾ ਸਰਕਾਰ ਵੱਲੋਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ। ਪਰ ਗਰਾਊਂਡ ਦੇਖ ਕੇ ਸਰਕਾਰ ਦੇ ਵਿਕਾਸ ਕਾਰਜ ਦਾਅਵਿਆਂ ਦੀ ਫੂਕ ਨਿਕਲਦੀ ਦਿਖਾਈ ਦੇ ਰਹੀ ਸੀ।ਥੋੜ੍ਹੇ ਮੀਂਹ ਦੇ ਨਾਲ ਸਰਕਾਰ ਪ੍ਰਸ਼ਾਸਨ ਵਿਕਾਸ ਦਾਅਵੇ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸੀਵਰੇਜ ਬੰਦ ਹੋਣ ਦੇ ਕਾਰਨ ਮੀਂਹ ਦਾ ਪਾਣੀ ਜਿੱਥੇ ਗਲੀਆਂ ਦੇ ਵਿੱਚ ਗੋਡੇ ਗੋਡੇ ਵਿਖਾਈ ਦਿੱਤਾ। ਉਥੇ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਬਣਿਆ ਦਿਖਾਈ ਦਿੱਤੇ। ਪ੍ਰਸ਼ਨ ਲੋਕਾਂ ਦੇਸ਼ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਦੇ ਦਾਅਵਿਆਂ ਉਪਰ ਸਵਾਲ ਖੜ੍ਹੇ ਕੀਤੇ ਹਨ। ਲੋਕਾਂ ਦਾ ਕਹਿਣਾ ਸੀ ਕਿ ਸੀਵਰੇਜ ਸਹੀ ਨਾ ਹੋਣ ਕਾਰਨ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਤੱਕ ਆਇਆ ਹੈ। ਸਰਕਾਰ ਸਿਰਫ਼ ਗਲੀਆਂ ਬਣਾਉਣ ਤੇ ਜ਼ੋਰ ਲਾ ਰਹੀ ਹੈ।