ਬੀਜ ਘੁਟਾਲਾ: ਸੁਖਬੀਰ ਬਾਦਲ ਨੇ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ - Seed Scam
ਚੰਡੀਗੜ੍ਹ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 30 ਤਾਰੀਖ ਨੂੰ ਐਮਰਜੰਸੀ ਬੈਠਕ ਸੱਦੀ ਹੈ। ਕੋਰ ਕਮੇਟੀ ਦੀ ਇਸ ਬੈਠਕ ਵਿੱਚ ਬਿਜਲੀ ਦੇ ਵਧਾਏ ਜਾ ਰਹੇ ਰੇਟ, ਬੀਜ ਸਕੈਮ ਸਣੇ ਕਈ ਮੁੱਦਿਆ 'ਤੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨਾਂ ਦੇ ਟਿਊਬਵੈਲ ਨੂੰ ਮਿਲਣ ਵਾਲੀ ਮੁਫ਼ਤ ਬਿਜਲੀ ਨੂੰ ਰੋਕਣ ਦੇ ਫੈਸਲੇ ਨੂੰ ਲੈ ਕੇ ਵੀ ਕਾਂਗਰਸ ਸਰਕਾਰ ਖਿਲਾਫ ਰਣਨੀਤੀ ਬਣਾਈ ਜਾਵੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 1997 ਤੋਂ ਕਿਸਾਨਾਂ ਦੇ ਟਿਊਬਵੈਲ ਕੁਨੈਕਸ਼ਨਾ ਦੀ ਬਿਜ਼ਲੀ ਮੁਫ਼ਤ ਕੀਤੀ ਸੀ। ਪਰ ਜਦੋਂ ਕੈਪਟਨ ਸਰਕਾਰ ਪੰਜਾਬ 'ਚ ਆਈ ਤਾਂ ਉਨ੍ਹਾਂ ਮੁੜ ਤੋਂ ਉਹ ਬਿਜ਼ਲੀ ਦੇ ਬਿੱਲ ਲੈਣੇ ਸ਼ੁਰੂ ਕਰ ਦਿੱਤੇ, ਹਾਲਾਂਕਿ ਅਕਾਲੀ ਸਰਕਾਰ ਦੇ ਦਬਾਅ ਬਣਾਉਣ 'ਤੇ ਉਨ੍ਹਾਂ ਆਪਣਾ ਇਹ ਫੈਸਲਾ ਵਾਪਿਸ ਲੈ ਲਿਆ ਸੀ। ਹੁਣ ਮੁੜ ਕਿਸਾਨਾਂ ਨੂੰ ਨਵੀਂ ਗੱਲ ਕਹੀ ਜਾ ਰਹੀ ਹੈ ਕਿ ਤੁਹਾਡੇ ਬਿੱਲ ਦੇ ਪੈਸੇ ਵਾਪਿਸ ਕੀਤੇ ਜਾਣਗੇ ਜੋ ਕਿ ਮਹਿਜ਼ ਇੱਕ ਸਰਕਾਰ ਦਾ ਡਰਾਮਾ ਹੈ।