ਵੇਖੋ ATM ਮਸ਼ੀਨ ’ਚੋਂ ਪੈਸੇ ਲੁੱਟਣ ਆਏ ਚੋਰਾਂ ਨੇ ਕੀ ਲੁੱਟਿਆ ? - ਪਿੰਡ ਬਕਾਪੁਰ ਗੁਰੂ
ਗੜ੍ਹਸ਼ੰਕਰ: ਗੜ੍ਹਸ਼ੰਕਰ-ਨਵਾਂ ਸ਼ਹਿਰ ਰੋਡ 'ਤੇ ਸਥਿੱਤ ਪਿੰਡ ਬਕਾਪੁਰ ਗੁਰੂ (Village Bakapur Guru) ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ (ATM) ਨੂੰ ਚੋਰਾਂ ਵੱਲੋਂ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਚੋਰਾਂ ਵੱਲੋਂ ਏ.ਟੀ.ਐਮ (ATM) ਦੀ ਭੰਨਤੋੜ ਕਰਕੇ ਕੈਂਸ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਪਰ ਉਹ ਇਸ ਵਿੱਚ ਸਫਲ ਨਹੀਂ ਹੋਏ ਅਤੇ ਜਾਂਦੇ ਸਮੇਂ ਏ.ਟੀ.ਐਮ (ATM) ਕੈਬਿਨ ਵਿੱਚ ਪਈਆਂ ਬੈਟਰੀਆਂ (Batteries) ਵਿੱਚੋਂ ਕੁੱਝ ਬੈਟਰੀਆਂ ਚੋਰੀ ਕਰਕੇ ਲੈ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਐਚ.ਓ ਇਕਬਾਲ ਸਿੰਘ (SHO Iqbal Singh) ਨੇ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।ਇਸ ਸਬੰਧੀ ਉਨ੍ਹਾਂ ਦੱਸਿਆ ਕਿ ਕੈਂਸ ਦੇ ਨੁਕਸਾਨ ਦਾ ਬਚਾਅ ਹੋ ਗਿਆ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਬੁਲਾ ਕੇ ਸਬੂਤ ਇਕੱਠੇ ਕੀਤੇ ਜਾਣਗੇ।