VIDEO: ਮਕੈਨੀਕਲ ਇੰਜੀਨੀਅਰਿੰਗ ਕਰ ਨਹੀਂ ਆਇਆ ਸੁਆਦ, ਖੇਤੀ ਨੂੰ ਚੁਣਿਆ ਪੇਸ਼ਾ - daily update
ਅਸੀਂ ਗੱਲ ਕਰ ਰਹੇ ਹਾਂ ਫ਼ਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਪਿੰਡ ਦੇ ਰਹਿਣ ਵਾਲੇ ਕਿਸਾਨ ਅਮਰਜੀਤ ਸਿੰਘ ਢਿੱਲੋਂ ਬਾਰੇ ਜੋ ਸੂਬੇ ਦੇ ਨਹੀਂ ਸਗੋਂ ਪੂਰੇ ਦੇਸ਼ ਦੇ ਕਿਸਾਨਾਂ ਲਈ ਮਿਸਾਲ ਬਣ ਚੁੱਕਿਆ ਹੈ। ਦੱਸ ਦਈਏ ਕਿ ਅਮਰਜੀਤ ਸਿੰਘ 12 ਏਕੜ ਜ਼ਮੀਨ ਵਿੱਚ ਫਲ ਅਤੇ ਸਬਜ਼ੀਆਂ ਉਗਾ ਕੇ ਚੋਖਾ ਮੁਨਾਫ਼ਾ ਖੱਟ ਰਿਹਾ। ਇਸ ਲਈ ਉਹ ਕੌਮੀ ਪੱਧਰ ਦੇ ਸਨਮਾਨ ਵੀ ਹਾਸਲ ਕਰ ਚੁੱਕਾ ਹੈ। ਇਨ੍ਹਾਂ ਹੀ ਨਹੀਂ 2018 ਵਿਚ ਭਾਰਤ ਭਰ ਦੇ ਚੰਗੀ ਖੇਤੀ ਕਰਨ ਵਾਲੇ 25 ਕਿਸਾਨਾਂ ਵਿਚੋਂ ਅਮਰਜੀਤ ਸਿੰਘ ਢਿੱਲੋਂ ਦਾ ਨਾਂਅ ਸ਼ਾਮਲ ਹੈ।