ਲੁਧਿਆਣਾ ‘ਚ ਹੋਏ ਬੰਬ ਧਮਾਕੇ ਤੋਂ ਬਾਅਦ ਪੰਜਾਬ ‘ਚ ਸੁਰੱਖਿਆ ਸਖ਼ਤ - Security tight in Punjab
ਬਠਿੰਡਾ: ਲੁਧਿਆਣਾ ਕੋਰਟ ਕੰਪਲੈਕਸ (Ludhiana Court Complex) ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਪੁਲਿਸ (Police) ਵੱਲੋਂ ਪੰਜਾਬ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ। ਇਸੇ ਦੇ ਮੱਦੇਨਜ਼ਰ ਬਠਿੰਡਾ ਕੋਰਟ ਕੰਪਲੈਕਸ (Bathinda Court Complex) ਵਿਖੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਮੌਕੇ ਡੀ.ਐੱਸ.ਪੀ. ਆਸਵੰਤ ਸਿੰਘ ਸਿਟੀ ਬੱਲ ਨੇ ਦੱਸਿਆ ਕਿ ਲੁਧਿਆਣਾ ਕੋਰਟ ਕੰਪਲੈਕਸ (Ludhiana Court Complex) ਵਿੱਚ ਹੋਏ ਧਮਾਕੇ ਤੋਂ ਬਾਅਦ ਇੱਥੇ ਸੁਰੱਖਿਆ ਸਖ਼ਤ ਕੀਤੀ ਗਈ ਹੈ। ਜਿਸ ਦੇ ਲਈ ਕੋਰਟ ‘ਚ ਸੁਰੱਖਿਆ ਬਲ ਦੇ ਜਵਾਨਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ।