ਸੈਕਟਰ 23 ਦੇ ਬੂਥ ਦਾ ਕਿਰਾਇਆ ਨਾਜਾਇਜ਼ ਨਹੀਂ ਵੱਧਣ ਦਿਆਂਗੇ - ਡਿਪਟੀ ਮੇਅਰ - Deputy Mayor
ਚੰਡੀਗੜ੍ਹ: ਇਸ ਦੇ ਸੈਕਟਰ 23 ਦੀ ਮਾਰਕਿਟ ਦੇ ਬੂਥਾਂ ਦਾ ਕਿਰਾਇਆ ਨਗਰ ਨਿਗਮ ਵੱਲੋਂ ਵੱਧਾ ਕੇ ਸਿੱਧਾ 20 ਹਜ਼ਾਰ ਕਰ ਦਿੱਤਾ ਗਿਆ ਹੈ।ਜਿਸਦਾ ਵਿਰੋਧ ਬੂਥ ਵਾਲਿਆਂ ਵੱਲੋਂ ਕੀਤਾ ਜਾ ਰਿਹਾ ਹੈ।ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡਿਪਟੀ ਮੇਅਰ ਨੇ ਕਿਹਾ ਕਿ 1970 ਦੇ 'ਚ ਬੂਥ ਅਲਾਟ ਕੀਤੇ ਗਏ ਸੀ। ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਦੇਖਿਆ ਜਾਵੇਗਾ ਕਿ ਕਿਵੇਂ ਕਿਰਾਇਆ ਘੱਟਾਇਆ ਜਾ ਸੱਕੇ ਜੋ ਬੂਥ ਵਾਲਿਆਂ ਨੂੰ ਦੇਣਾ ਸੌਖਾ ਰਹੇ ਤੇ ਇਸ ਬਾਰੇ ਵੀ ਜਾਂਚ ਕੀਤੀ ਜਾਵੇਗੀ ਕਿ ਇਨ੍ਹਾਂ ਕਿਸ ਆਧਾਰ 'ਤੇ ਇਨ੍ਹਾਂ ਬੂਥ ਵਾਲਿਆਂ ਨੂੰ ਮਾਲਕਾਨਾ ਹੱਕ ਦਿੱਤਾ ਜਾਵੇ।