ਚੰਡੀਗੜ੍ਹ: ਅਣਦੇਖੀ ਦਾ ਸ਼ਿਕਾਰ ਹੋਇਆ ਸੈਕਟਰ 17 - ਚੰਡੀਗੜ੍ਹ ਖਬਰ
ਚੰਡੀਗੜ੍ਹ ਦਾ ਸੈਕਟਰ 17 ਵਿੱਚ ਇੱਕ ਵਾਰ ਫਿਰ ਤੋਂ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਹਾਲ ਹੀ ਦੇ ਵਿੱਚ ਸੈਕਟਰ 17 ਨੂੰ ਵੈਂਡਿੰਗ ਜ਼ੋਨ ਫ਼ਰੀ ਐਲਾਨਿਆ ਗਿਆ ਸੀ ਅਤੇ ਉੱਥੇ ਸਾਲਾਂ ਤੋਂ ਬੈਠੇ ਵੈਂਡਰਸ ਨੂੰ ਉੱਠਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪਲਾਜ਼ਾ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਸੀ। ਜਿੱਥੇ ਪਲਾਜ਼ਾ ਵਿੱਚ ਸਾਫ਼ ਸਫਾਈ ਦੇਖਣ ਨੂੰ ਮਿਲਦੀ ਹੈ, ਉੱਥੇ ਹੀ ਪਲਾਜ਼ਾ ਦੇ ਪਿਛਲੇ ਪਾਸੇ ਦੇ ਹਿੱਸੇ ਨੂੰ ਅਣਦੇਖਾ ਕੀਤਾ ਜਾ ਰਿਹਾ। ਜਗ੍ਹਾ ਜਗ੍ਹਾ ਤੋਂ ਟਾਇਲਾਂ ਉੱਖੜੀਆਂ ਹੋਈਆਂ ਹਨ। ਸੀਵਰੇਜ ਦੇ ਢੱਕਣ ਟੁੱਟੇ ਹੋਏ ਹਨ। ਇਸ ਮੌਕੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਰਵੀਕਾਂਤ ਨੇ ਕਿਹਾ ਕਿ ਸੈਕਟਰ 17 ਦੇ ਲਈ ਸਾਫ਼ ਸਫਾਈ ਦੇ ਟੈਂਡਰ ਪਾਸ ਹੋ ਗਏ ਹਨ ਤੇ ਜਲਦੀ ਤੋਂ ਜਲਦੀ ਕੰਮ ਸ਼ੁਰੂ ਕੀਤਾ ਜਾਵੇਗਾ।