26 ਨੂੰ ਦਿੱਲੀ ਮੋਰਚੇ ‘ਚ ਵੱਡਾ ਇਕੱਠ ਕਰਨ ਲਈ ਦੂਜੀ ਵਿਸ਼ਾਲ ਕਾਨਫਰੰਸ - ਵਿਸ਼ਾਲ ਕਾਨਫਰੰਸ
ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ 24 ਨਵੰਬਰ ਨੂੰ ਅੰਮ੍ਰਿਤਸਰ ਤੋਂ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਹਜਾਰਾਂ ਟਰੈਕਟਰ ਟਰਾਲੀਆਂ ਦਾ ਜੱਥਾ ਬਿਆਸ ਪੁਲ ਤੋਂ ਰਵਾਨਾ ਹੋਵੇਗਾ, ਜਿੰਨੀ ਦੇਰ ਤੱਕ ਕਾਨੂੰਨੀ ਪੱਖ ਤੋਂ ਪੂਰੀ ਜਿੱਤ ਨਹੀਂ ਹੁੰਦੀ, ਓਨੀ ਦੇਰ ਤੱਕ ਦਿੱਲੀ ਮੋਰਚਾ ਜਾਰੀ ਰਹੇਗਾ। ਜਿਸਦੀਆਂ ਤਿਆਰੀਆਂ ਵਜੋਂ ਬੀਬੀਆਂ, ਕਿਸਾਨਾਂ, ਮਜਦੂਰਾਂ ਦੀ ਦੂਜੀ ਵਿਸ਼ਾਲ ਕਾਨਫਰੰਸ ਪਿੰਡ ਅਬਦਾਲ (ਕੱਥੂਨੰਗਲ) ਵਿਖੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਹਾਲੇ ਐੱਮ ਐੱਸ ਪੀ ਦੀ ਗਰੰਟੀ ਵਾਲਾ ਕਾਨੂੰਨ ਕਿਸਾਨਾਂ ਮਜਦੂਰਾਂ ਦੀ ਆਰਥਿਕ ਹਾਲਤ ਸੁਧਾਰਨ ਵਿੱਚ ਭੂਮਿਕਾ ਨਿਭਾਵੇਗਾ, ਦਿੱਲੀ ਮੋਰਚੇ ਦੌਰਾਨ ਪਾਏ ਗਏ ਕੇਸ ਵਾਪਸ ਲਏ ਜਾਣ, ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਰਕ ਬਣਨਾ ਚਾਹੀਦਾ ਹੈ।