ਬਰਨਾਲਾ 'ਚ ਕੋਰੋਨਾ ਨਾਲ ਹੋਈ ਦੂਜੀ ਮੌਤ - ਬਰਨਾਲਾ
ਬਰਨਾਲਾ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਨਾਲ ਪੰਜਾਬ ਦੇ ਕਈ ਖੇਤਰ ਪ੍ਰਭਾਵਿਤ ਹੋਏ ਹਨ। ਹਾਲ ਹੀ ਵਿੱਚ ਬਰਨਾਲਾ 'ਚ ਕੋਰੋਨਾ ਵਾਇਰਸ ਦੇ ਮਰੀਜ਼ ਦੀ ਮੌਤ ਹੋ ਗਈ। ਇਹ ਮਰੀਜ਼ ਲੁਧਿਆਣਾ ਵਿੱਖੇ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਸੀ। ਮ੍ਰਿਤਕ ਮਰੀਜ਼ ਦੇ ਭਰਾ ਦੀ ਵੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ, ਜਿਸ ਤੋਂ ਬਾਅਦ ਗੰਭੀਰ ਹਲਾਤਾਂ 'ਚ ਉਸ ਨੂੰ ਪਟਿਆਲਾ ਵਿਖੇ ਰੈਫ਼ਰ ਕੀਤਾ ਗਿਆ। ਦੱਸ ਦਈਏ ਕਿ ਹੁਣ ਤੱਕ ਬਰਨਾਲਾ 'ਚ ਕੋਰੋਨਾ ਨਾਲ 2 ਮਰੀਜ਼ਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ।