ਕਰਫਿਊ ਦੇ ਦੂਜੇ ਦਿਨ ਤਲਵੰਡੀ ਸਾਬੋ ਮੁਕਮੰਲ ਤੌਰ 'ਤੇ ਰਿਹਾ ਬੰਦ - ਤਲਵੰਡੀ ਸਾਬੋ
ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਇਤਿਹਾਸਿਕ ਨਗਰ ਤਲਵੰਡੀ ਸਾਬੋ ਵੀ ਮੁਕੰਮਲ ਬੰਦ ਨਜ਼ਰ ਆ ਰਿਹਾ ਹੈ। ਮੱਸਿਆ ਦਾ ਪਵਿੱਤਰ ਦਿਹਾੜਾ ਹੋਣ ਦੇ ਦੌਰਾਨ ਗੁਰਦੁਆਰਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਗਤ ਨਹੀਂ ਪੁਜੀ। ਸਰਕਾਰ ਦੇ ਆਦੇਸ਼ਾਂ ਮੁਤਾਬਕ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਲੋਕਾਂ ਉੱਤੇ ਪਾਬੰਦੀ ਲਗਾ ਰਹੀ ਹੈ।