ਐੱਸ.ਡੀ.ਐੱਮ. ਦੀ ਪਤਨੀ ਨੇ ਆਪਣੇ ਪਤੀ 'ਤੇ ਲਗਾਏ ਗੰਭੀਰ ਦੋਸ਼ - ਸਮਾਜ ਸੇਵੀ
ਅੰਮ੍ਰਿਤਸਰ : ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ 'ਚ ਤਾਇਨਾਤ ਐੱਸ.ਡੀ.ਐੱਮ ਦੀਪਕ ਦੀ ਪਤਨੀ ਉਰਵਸ਼ੀ ਨੇ ਆਪਣੇ ਪਤੀ 'ਤੇ ਬੇਹੱਦ ਗੰਭੀਰ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਉਸ ਦਾ ਪਤੀ ਉਸ ਨੂੰ ਬੇਹੱਦ ਤੰਗ ਕਰਦਾ ਹੈ ਅਤੇ ਦਾਜ ਦੀ ਮੰਗ ਕਰਦਾ ਹੈ। ਪਤਨੀ ਨੇ ਦੋਸ਼ ਲਗਾਇਆ ਕਿ ਜਦੋਂ ਉਸ ਦਾ ਪਤੀ ਐੱਸ.ਡੀ.ਐੱਮ. ਬਣ ਗਿਆ ਤਾਂ ਉਸ ਦੇ ਤੇਵਰ ਬਦਲ ਗਏ ਅਤੇ ਉਸ ਨੂੰ ਉਹ ਛੱਡਣਾ ਚਾਹੁੰਦਾ ਹੈ। ਜਿਸ ਦੇ ਚਲਦੇ ਅੰਮ੍ਰਿਤਸਰ ਦੇ ਫੋਰਸ ਚੌਕ ਵਿੱਚ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਐੱਸ.ਡੀ.ਐੱਮ ਦੀ ਪਤਨੀ ਨੇ ਰੋਸ ਪ੍ਰਦਰਸ਼ਨ ਕੀਤਾ।