ਪੰਜਾਬ

punjab

ETV Bharat / videos

ਐਸ.ਡੀ.ਐਮ ਨੇ ਦਾਣਾ ਮੰਡੀ 'ਚ ਪਹੁੰਚ ਕੇ ਲ‌ਿਆ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ - ਐਸਡੀਐਮ ਸੱਕਤਰ ਸਿੰਘ ਬਲ

By

Published : Apr 29, 2020, 12:21 PM IST

ਗੁਰਦਾਸਪੁਰ: ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਪੂਰੇ ਸੂਬੇ ਦੇ ਵਿੱਚ ਕਰਫਿਊ ਲਗਾ ਹੋਇਆ ਹੈ। ਇਸ ਦੌਰਾਨ ਹੀ ਪੂਰੇ ਸੂਬੇ ਵਿੱਚ ਫ਼ਸਲ ਦੀ ਖ਼ਰੀਦਾਰੀ ਵੀ ਕੀਤੀ ਜਾ ਰਹੀ ਹੈ। ਫ਼ਸਲ ਦੀ ਖ਼ਰੀਦ ਦੇ ਚੱਲਦੇ ਵਧੀਕ ਡਿਪਟੀ ਕਮਿਸ਼ਨਰ ਤਜਿੰਦਰਪਾਲ ਸਿੰਘ ਸੰਧੂ ਤੇ ਐਸਡੀਐਮ ਸੱਕਤਰ ਸਿੰਘ ਬਲ ਨੇ ਗੁਰਦਾਸਪੁਰ ਦੀ ਦਾਣਾ ਮੰਡੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਐਸਡੀਐਮ ਸੱਕਤਰ ਸਿੰਘ ਬਲ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਮੰਡੀਆਂ ਦੇ ਵਿੱਚ ਫ਼ਸਲ ਦੀ ਖ਼ਰੀਦ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੁਰੀ ਗੰਭੀਰਤਾਂ ਨਾਲ ਕੰਮ ਕਰ ਰਿਹਾ ਹੈ ਅਤੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ ਰੋਜ਼ਾਨਾ ਅਧਿਕਾਰੀਆਂ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਅਤੇ ਫ਼ਸਲ ਖ਼ਰੀਦ ਨੂੰ ਧਿਆਨ ਵਿੱਚ ਰੱਖਦਿਆਂ ਰੋਜ਼ਾਨਾ ਸਵੇਰੇ ਮਾਹੌਲ ਮੁਤਾਬਕ ਰਣਨੀਤੀ ਤਿਆਰ ਕੀਤੀ ਜਾਂਦੀ ਹੈ।

ABOUT THE AUTHOR

...view details