ਰਾਏਕੋਟ ਵਿਖੇ ਐੱਸਡੀਐੱਮ ਨੇ ਸਰਕਾਰੀ ਅਧਿਕਾਰੀਆਂ ਨਾਲ ਕੋਵਿਡ-19 ਸਬੰਧੀ ਕੀਤੀ ਮੀਟਿੰਗ - Covid-19
ਰਾਏਕੋਟ: ਐੱਸਡੀਐੱਮ ਡਾ. ਹਿਮਾਂਸ਼ੂ ਗੁਪਤਾ ਨੇ ਵੱਖ-ਵੱਖ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਤੇ ਸੈਕਟਰ ਅਫਸਰਾਂ ਨਾਲ ਇੱਕ ਜ਼ਰੂਰੀ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਸਰਕਾਰ ਦੇ ਹੁਕਮਾਂ ਤਹਿਤ ਤਹਿਸੀਲ ਰਾਏਕੋਟ ਵਿੱਚ ਕੋਰੋਨਾ ਵਾਇਰਸ ਸਬੰਧੀ ਸੈਂਪਲਿੰਗ ਵਧਾਉਣ 'ਤੇ ਲਈ ਸਖ਼ਤ ਦਿਸਾਂ-ਨਿਰਦੇਸ਼ ਦਿੱਤੇ। ਉੱਥੇ ਹੀ ਕੋਵਿਡ-19 ਸਬੰਧੀ ਫੈਲੀਆਂ ਅਫਵਾਹਾਂ ਤੋਂ ਲੋਕਾਂ ਨੂੰ ਸੁਚੇਤ ਤੇ ਜਾਗਰੂਕ ਕਰਨ ਸਬੰਧੀ ਜ਼ਿੰਮੇਵਾਰੀ ਵੀ ਸਰਕਾਰੀ ਅਧਿਕਾਰੀਆਂ ਨੂੰ ਸੌਂਪੀ।