ਐਸ.ਡੀ.ਐਮ. ਨੇ ਜੰਗਲਾਤ ਵਿਭਾਗ ਦੇ ਕਰਮੀਆਂ ਦੀ ਕਲਾਸ ਲਾਈ - ਜੰਗਲਾਤ ਵਿਭਾਗ ਦੇ ਕਰਮੀਆਂ ਦੀ ਕਲਾਸ ਲਾਈ
ਹੁਸ਼ਿਆਰਪੁਰ: ਅੱਜ ਸਵੇਰੇ ਇਕ ਜ਼ਖ਼ਮੀ ਸਾਂਬਰ ਤਹਿਸੀਲ ਕੰਪਲੈਕਸ 'ਚ ਆ ਵੜਿਆ, ਜਿਸ ਕਾਰਨ ਕੰਪਲੈਕਸ 'ਚ ਹਫ਼ੜਾ ਦਫ਼ੜੀ ਮਚ ਗਈ। ਜਾਣਕਾਰੀ ਮਿਲਦਿਆਂ ਹੀ ਐਸਡੀਐਮ ਅਮਿਤ ਮਹਾਜਨ ਵੀ ਪਹੁੰਚ ਗਏ ਤੇ ਉਨ੍ਹਾਂ ਵੱਲੋਂ ਜੰਗਲਾਤ ਵਿਭਾਗ ਨੂੰ ਇਸ ਦੀ ਖ਼ਬਰ ਕੀਤੀ। ਐਸਡੀਐਮ ਵੱਲੋਂ ਵਾਰ ਵਾਰ ਫੋਨ ਕਰਨ ਤੇ ਜਦੋਂ ਕੋਈ ਅਧਿਕਾਰੀ ਤੇ ਕਰਮਚਾਰੀ ਨਾ ਪੁੱਜਿਆ ਤਾਂ ਗੁੱਸੇ 'ਚ ਆਏ ਐਸਡੀਐਮ ਸਾਹਿਬ ਨੇ ਜੰਗਲਾਤ ਅਧਿਕਾਰੀਆਂ ਦੀ ਜੰਮ ਕੇ ਝਾੜ ਝੰਬ ਕੀਤੀ। ਜਦੋਂ ਜੰਗਲਾਤ ਵਿਭਾਗ ਦੇ ਕਰਮਚਾਰੀ ਮੌਕੇ 'ਤੇ ਪੁੱਜੇ ਉਦੋਂ ਤੱਕ ਲੋਕਾਂ ਨੇ ਸਾਂਬਰ ਨੂੰ ਕਾਬੂ ਕਰ ਲਿਆ ਸੀ ਤੇ ਸਾਂਬਰ ਨੂੰ ਥਾਣਾ ਸਿਟੀ ਦੀ ਗੱਡੀ 'ਚ ਭੇਜਿਆ ਗਿਆ।