SDM ਡਾ. ਵਿਨੀਤ ਨੇ ਕੋਰੋਨਾ ਵੈਕਸੀਨ ਸਬੰਧੀ ਮੈਡੀਕਲ ਟਾਸਕ ਫੋਰਸ ਨਾਲ ਕੀਤੀ ਅਹਿਮ ਬੈਠਕ - Corona Vaccine
ਜਲੰਧਰ: ਕਸਬਾ ਫਿਲੌਰ ਦੇ ਐਸ.ਡੀ.ਐਮ. ਡਾ. ਵਿਨੀਤ ਕੁਮਾਰ ਨੇ ਕੋਰੋਨਾ ਸਬੰਧੀ ਮੈਡੀਕਲ ਟਾਸਕ ਫੋਰਸ ਨਾਲ ਅਹਿਮ ਮੀਟਿੰਗ ਕੀਤੀ। ਡਾ. ਵਿਨੀਤ ਕੁਮਾਰ ਨੇ ਦੱਸਿਆ ਕਿ ਇਹ ਮੀਟਿੰਗ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠਾਂ ਕੀਤੀ ਗਈ ਹੈ। ਭਵਿੱਖ ਵਿੱਚ ਆਉਣ ਵਾਲੀ ਕੋਰੋਨਾ ਵੈਕਸੀਨ ਲੋਕਾਂ ਨੂੰ ਲਗਵਾਉਣ ਸਬੰਧੀ ਡਾਕਟਰਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ। ਇਸ ਦੇ ਨਾਲ ਹੀ ਫਿਲੌਰ ਦੇ ਐਸ.ਡੀ.ਐਮ. ਨੇ ਦੱਸਿਆ ਕਿ ਅਸੀਂ ਇਸ ਮੀਟਿੰਗ ਵਿੱਚ ਇਹ ਫੈਸਲੇ ਲਏ ਹਨ ਕਿ ਪਹਿਲੇ ਭਾਗ ਵਿੱਚ ਹੈਲਥ ਵਰਕਰ ਸਿਹਤ ਵਿਭਾਗ ਅਤੇ ਹਸਪਤਾਲ ਦੇ ਵਰਕਰਾਂ ਨੂੰ ਇਹ ਵੈਕਸੀਨ ਲਗਾਈ ਜਾਵੇਗੀ। ਦੂਜੇ ਭਾਗ ਵਿੱਚ ਇਸ ਵੈਕਸੀਨ ਦਾ ਇਸਤੇਮਾਲ ਫਰੰਟਲਾਈਨ ਕੋਰੋਨਾ ਵੌਰੀਅਰਸ ਨੂੰ ਮਿਲੇਗੀ ਅਤੇ ਤੀਜੇ ਭਾਗ ਵਿੱਚ ਮੁੱਢਲੇ ਭਾਗ ਵਿਚ ਇਹ ਵੈਕਸੀਨ ਦਿੱਤੀ ਜਾਵੇਗੀ।