ਪਿਰਾਮਿਡ ਕਾਲਜ ਲੱਗਿਆ ਸਾਇੰਸ ਮੇਲਾ
ਕਪੂਰਥਲਾ ਦੇ ਪਿਰਾਮਿਡ ਕਾਲਜ ਵਿੱਚ ਸਾਇੰਸ ਮੇਲਾ ਲਗਾਇਆ ਗਿਆ। ਇਸ ਮੇਲੇ ਦੇ 'ਚ ਕਰੀਬ 50 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਇਸ ਸਾਇੰਸ ਮੇਲੇ 'ਚ ਵੇਸਟ ਹੋਈ ਚੀਜਾਂ ਦੇ ਮਾਡਲ ਬਣਾਏ। ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਸਾਨੂੰ ਧੂੰਆਂ ਮੁਕਤ ਵਾਤਾਵਰਨ ਬਣਾਉਣ ਲਈ ਪਹਿਲ ਕਰਨ ਦੇ ਨਾਲ-ਨਾਲ ਪੌਲੀਥੀਨ ਮੁਕਤ ਵਸਤੂਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ।