7 ਜਨਵਰੀ ਤੋਂ ਖੁੱਲ੍ਹੇ ਸਕੂਲਾਂ 'ਚ ਬੱਚਿਆਂ ਦੀ ਆਮਦ ਅਜੇ ਵੀ ਘੱਟ - ਸਕੂਲਾਂ 'ਚ ਬੱਚਿਆਂ ਦੀ ਆਮਦ
ਬਠਿੰਡਾ: ਕੋਰੋਨਾ ਦੇ ਚਲਦੇ ਪਿਛਲੇ ਕਈ ਮਹੀਨਿਆਂ ਤੋਂ ਸਾਰੇ ਹੀ ਸਕੂਲ ਬੰਦ ਪਏ ਸਨ। ਕੋਰੋਨਾ ਕਰਕੇ ਕਈ ਸਕੂਲ ਵੱਲੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਇਆ ਜਾ ਰਿਹਾ ਸੀ, ਪਰ ਆਨਲਾਈਨ ਕਲਾਸਾਂ ਦੇ ਨਾਲ ਬੱਚਿਆਂ ਦੇ ਡਾਊਟ ਕਲੀਅਰ ਨਹੀਂ ਹੋ ਸਕਦੇ ਸਨ। ਪੰਜਾਬ ਸਰਕਾਰ ਨੇ 7 ਜਨਵਰੀ ਨੂੰ ਪੰਜਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੀਆਂ ਕਲਾਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਚਲਦੇ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀ ਗਇਆ ਹਨ। ਉਨ੍ਹਾਂ ਸਾਰਿਆਂ ਹਦਾਇਤਾਂ ਦੀ ਪਾਲਣਾ ਕਰਨ ਵਾਸਤੇ ਸਾਰੇ ਸਕੂਲ ਦੇ ਪ੍ਰਿੰਸੀਪਲ ਨੂੰ ਸਿੱਖਿਆ ਵਿਭਾਗ ਵੱਲੋਂ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਹਦਾਇਤਾਂ ਦੇ ਮੁਤਾਬਕ ਕਲਾਸ ਰੂਮ 'ਚ ਬੱਚਿਆਂ ਨੂੰ ਸਮਾਜਿਕ ਦੂਰੀ ਨਾਲ ਬਿਠਾਇਆ ਜਾ ਰਿਹਾ ਹੈ ਅਤੇ ਬੱਚਿਆਂ ਨੂੰ ਮਾਸਕ ਤੇ ਹੱਥ ਸੈਨੀਟਾਈਜ਼ਰ ਕਰਵਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ 7 ਜਨਵਰੀ ਨੂੰ ਸਕੂਲ ਖੁੱਲ੍ਹ ਚੁੱਕੇ ਹਨ ਪਰ ਅਜੇ ਵੀ ਬੱਚਿਆਂ ਦੀ ਆਮਦ ਘੱਟ ਹੈ।