ਸਕੂਲ ਵੈਨ ਚਾਲਕਾਂ ਨੇ ਕੀਤਾ ਰੋਸ ਪ੍ਰਦਰਸ਼ਨ - ਵੈਨ ਡਰਾਈਵਰਜ਼
ਮੁਕਤਸਰ ਸਾਹਿਬ : ਬਠਿੰਡਾ ਰੋਡ ਸਥਿਤ ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਦੇ ਹਾਲ ਵਿੱਚ ਸੋਮਵਾਰ ਨੂੰ ਸਕੂਲ ਕਾਲਜ ਵੈਨ ਡਰਾਈਵਰਜ਼ ਅਤੇ ਮਾਪਿਆਂ ਦੀ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਸਰਕਾਰ ਕੋਲੋਂ ਪੰਜਾਬ ਚ ਸਕੂਲ ਕਾਲਜ ਖੋਲ੍ਹੇ ਜਾਣ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸਕੂਲ ਕਾਲਜ ਬੰਦ ਹੋਣ ਨਾਲ ਜਿੱਥੇ ਵਿਦਿਆਰਥੀ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਉਥੇ ਹੀ ਵੈਨ ਚਾਲਕਾਂ ਦਾ ਭਵਿੱਖ ਤਬਾਹ ਹੋ ਰਿਹਾ। ਇਸ ਵੇਲੇ ਜਿੱਥੇ ਸਾਰੇ ਸੰਸਥਾਨ ਦੁਕਾਨਾਂ ਅਤੇ ਇੱਥੋਂ ਤੱਕ ਕਿ ਸ਼ਰਾਬ ਦੇ ਠੇਕੇ ਵੀ ਖੁੱਲ੍ਹੇ ਹੋਣ ਤਾਂ ਸਕੂਲ ਕਾਲਜ ਬੰਦ ਰੱਖਣ ਦਾ ਫ਼ੈਸਲਾ ਕਿੱਥੋਂ ਤਕ ਜਾਇਜ਼ ਹੈ ਇਸ ਲਈ ਸਰਕਾਰ ਨੂੰ ਸਕੂਲ ਕਾਲਜਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇਣੀ ਚਾਹੀਦੀ ਹੈ।