ਫਤਿਹਗੜ੍ਹ ਸਾਹਿਬ ਦਾ ਇੱਕ ਅਜਿਹਾ ਸਕੂਲ ਜਿੱਥੇ ਨਾ ਪੀਣ ਨੂੰ ਪਾਣੀ, ਨਾ ਬਿਜਲੀ
ਪੰਜਾਬ ਸਰਕਾਰ ਵੱਲੋਂ ਜਿੱਥੇ ਸੂਬੇ ’ਚ ਸਕੂਲਾਂ ਨੂੰ ਸਮਾਰਟ ਬਣਾਉਣ ਅਤੇ ਬੱਚਿਆ ਨੂੰ ਵਧੀਆ ਸਹੂਲਤਾਂ ਦੇਣ ਦੀ ਗੱਲ ਆਖੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਇਸਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਜਿਲ੍ਹੇ ਦੇ ਸਰਕਾਰੀ ਐਲੀਮੈਂਟਰੀ ਮਿਡਲ ਸਮਾਰਟ ਸਕੂਲ ’ਚ ਬਿਜਲੀ ਦਾ ਬਿੱਲ ਨਾ ਭਰਨ ਕਰਕੇ ਮੀਟਰ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ ਜਿਸ ਕਾਰਨ ਸਕੂਲ ਦਾ ਸਟਾਫ ਹਨੇਰੇ ਚ ਕੰਮ ਕਰਨ ਨੂੰ ਮਜਬੂਰ ਹੈ ਇਨ੍ਹਾਂ ਹੀ ਨਹੀਂ ਸਮਾਰਟ ਸਕੂਲ ਦੀ ਗੱਲ ਆਖੀ ਜਾਂਦੀ ਹੈ ਪਰ ਸਕੂਲ ਚ ਪੀਣਯੋਗ ਪਾਣੀ ਨਹੀਂ ਹੈ। ਇਸ ਸਬੰਧ ’ਚ ਐਸਡੀਓ ਦਾ ਕਹਿਣਾ ਸੀ ਕਿ ਇਸ ਸਕੂਲ ਦਾ ਬਿਜਲੀ ਦਾ ਬਿੱਲ ਕਰੀਬ 56 ਹਜ਼ਾਰ ਰੁਪਏ ਹੋਣ ਕਰਕੇ ਮਹਿਕਮੇ ਵੱਲੋਂ ਕੂਨੈਕਸ਼ਨ ਕੱਟਣ ਦੀ ਹਿਦਾਇਤ ਦਿੱਤੀ ਹੋਈ ਸੀ ਜਿਸ ਕਰਕੇ ਮੀਟਰ ਪੁੱਟਿਆ ਗਿਆ ਹੇੈ।