ਸਕੂਲ ਫੀਸ ਮਾਮਲਾ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ - Punjab and Haryana High Court
ਚੰਡੀਗੜ੍ਹ: ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਵਸੂਲੀ ਜਾ ਰਹੀ ਫੀਸ ਮਾਮਲੇ 'ਤੇ ਹਾਈਕੋਰਟ ਵਿੱਚ ਸੁਣਵਾਈ ਪੂਰੀ ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਪੰਜਾਬ ਸਰਕਾਰ ਨੇ ਅਦਾਲਤ ਨੂੰ ਆਪਣੇ ਨਵੇਂ ਪ੍ਰਸਤਾਵ ਬਾਰੇ ਦੱਸਿਆ ਕਿ ਉਨ੍ਹਾਂ ਨੇ ਸਕੂਲਾਂ ਦਾ ਮੌਜੂਦਾ ਐਕਸਪੈਂਡੀਚਰ ਯਾਨੀ ਕਿ ਖਰਚ ਜਿਹੜਾ ਹੋ ਰਿਹਾ ਹੈ, ਉਸ ਦੀ ਗਿਣਤੀ ਕਰ ਲਈ ਹੈ ਹੁਣ ਸਕੂਲ ਫੀਸ ਲੈ ਸਕਦੇ ਹਨ। ਜਦੋਂ ਕਿ ਸਰਕਾਰ ਨੇ ਬੀਤੀ ਦਿਨੀਂ ਜਾਰੀ ਕੀਤੇ ਇੱਕ ਸਰਕੂਲਰ 'ਚ ਕਿਹਾ ਸੀ ਕਿ ਸਕੂਲ ਵਾਲੇ ਸਿਰਫ ਟਿਊਸ਼ਨ ਫੀਸ ਹੀ ਲੈ ਸਕਦੇ ਹਨ। ਆਪਣੇ ਇਨ੍ਹਾਂ ਆਦੇਸ਼ਾਂ 'ਤੇ ਸਰਕਾਰ ਹਲੇ ਵੀ ਕਾਇਮ ਹੈ। ਇਸ ਮਾਮਲੇ 'ਚ ਸਕੂਲ ਪੱਖ ਦੇ ਵਕੀਲ ਪੁਨੀਤ ਬਾਲੀ ਨੇ ਕੀ ਕਿਹਾ, ਇਸ ਬਾਰੇ ਈਟੀਵੀ ਭਾਰਤ ਦੀ ਖਾਸ ਰਿਪੋਰਟ।