ਸਿੱਖਿਆ ਮੰਤਰੀ ਦੀ ਕੋਠੀ ਦੇ ਬਾਹਰ ਸਕੂਲੀ ਬੱਚਿਆਂ ਨੇ ਮਾਪਿਆਂ ਸਮੇਤ ਲਾਇਆ ਧਰਨਾ - patiala latest news
ਸ਼ਹਿਰ ਵਿੱਚ ਸਕੂਲੀ ਬੱਚਿਆਂ ਨੇ ਪਰਿਵਾਰਕ ਮੈਂਬਰਾਂ ਸਮੇਤ ਫੀਸਾਂ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਘਰ ਦੇ ਬਾਹਰ ਧਰਨਾ ਲਗਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਤਾਲਾਬੰਦੀ ਕਾਰਨ ਬੱਚਿਆਂ ਕੋਲੋਂ 3 ਮਹੀਨਿਆਂ ਦੀਆਂ ਫੀਸਾਂ ਨਹੀਂ ਲਈਆਂ ਜਾਣਗੀਆਂ ਪਰ ਇਸ ਦੇ ਉਲਟ ਸਕੂਲ ਵਾਲੇ ਬੱਚਿਆਂ ਤੋਂ 70 ਫੀਸਦੀ ਫੀਸਾਂ ਕਿਉਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇੱਕ ਵਾਰ ਫਿਰ ਆਪਣੇ ਕੀਤੇ ਵਾਅਦੇ ਤੋਂ ਭੱਜ ਰਹੀ ਹੈ।