ਹੁਸ਼ਿਆਰਪੁਰ ਵਿੱਚ ਸਕੂਲ ਦੇ ਬੰਦ ਹੋਣ ਦੀ ਸੂਚਨਾ 'ਤੇ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ - ਪਿੰਡ ਬਜਵਾੜਾ ਹੁਸ਼ਿਆਰਪੁਰ
ਹੁਸ਼ਿਆਰਪੁਰ ਦੇ ਪਿੰਡ ਬਜਵਾੜਾ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਬੰਦ ਹੋਣ ਦੀ ਸੂਚਨਾ ਨਾਲ ਸਕੂਲ 'ਚ ਤਣਾਅਪੂਰਨ ਸਥਿਤੀ ਬਣ ਗਈ ਹੈ। ਸਕੂਲ ਦੇ ਬੰਦ ਹੋਣ ਦੀ ਸੂਚਨਾ ਨਾਲ ਸਕੂਲ ਦੇ ਬਚਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਬੱਚਿਆਂ ਦਾ ਕਹਿਣਾ ਹੈ ਕਿ ਉਹ ਇਸ ਸਕੂਲ ਨੂੰ ਬੰਦ ਨਹੀਂ ਹੋਣ ਦੇਣਗੇ। ਬੱਚਿਆ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ 'ਚ ਇਹ ਹੀ ਇੱਕ ਸਕੂਲ ਹੈ, ਬਾਕੀ ਸਕੂਲ ਸ਼ਹਿਰ 'ਚ ਪੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਕੂਲ ਦੀ ਜਗ੍ਹਾਂ 'ਤੇ ਆਰਮੀ ਦੀ ਅਕਾਦਮੀ ਬਣਨੀ ਹੈ। ਸਕੂਲ ਦੇ ਬੰਦ ਹੋਣ ਨਾਲ ਸਕੂਲ ਦੇ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ।