ਲਾਚੋਵਾਲ ਟੋਲ ਪਲਾਜ਼ਾ 'ਤੇ ਸਕੂਲ ਬੱਸ ਡਰਾਈਵਰਾਂ ਵਲੋਂ ਰੋਸ ਮੁਜ਼ਾਹਰਾ - Hoshiarpur Updates
ਹੁਸ਼ਿਆਰਪੁਰ: ਲਾਚੋਵਾਲ ਟੋਲ ਪਲਾਜ਼ਾ 'ਤੇ ਸਕੂਲ ਬੱਸ ਡਰਾਈਵਰਾਂ ਵੱਲੋਂ ਟੋਲ ਪਲਾਜ਼ੇ ਉੱਤੇ ਬਸਾਂ ਸੜਕ ਕੰਢੇ ਲਾ ਕੇ ਸ਼ਾਂਤਮਈ ਤਰੀਕੇ ਨਾਲ ਰੋਸ ਧਰਨਾ ਜਾਰੀ ਰੱਖਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਸ ਡਰਾਈਵਰਾਂ ਨੇ ਦੱਸਿਆ ਕਿ ਕੋਰੋਨਾ ਕਾਲ ਵਿੱਚ ਉਨ੍ਹਾਂ ਦੀਆ ਬੱਸਾਂ ਬੰਦ ਪਈਆਂ ਹਨ ਅਤੇ ਉਨ੍ਹਾਂ ਨੂੰ ਨਾ ਤਾਂ ਟੈਕਸ ਵਿੱਚ ਕੋਈ ਰਿਆਇਤ ਮਿਲ ਰਹੀ, ਨਾ ਸਾਡੇ ਕੋਲ ਕੋਈ ਰੁਜ਼ਗਾਰ। ਉਨ੍ਹਾਂ ਨੂੰ ਖੜ੍ਹੀਆਂ ਬੱਸਾਂ ਦਾ ਟੈਕਸ ਅਤੇ ਕਿਸ਼ਤਾਂ ਦੇਣੀਆਂ ਪੈ ਰਹੀਆਂ ਹਨ। ਆਮਦਨੀ ਕਿਤੋਂ ਵੀ ਨਹੀਂ ਹੈ। ਬੈਂਕਾਂ ਵਲੋਂ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਕਾਰਨ ਕਈ ਡਰਾਈਵਰਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਵੀ ਹੋ ਚੁੱਕੀ ਹੈ। ਸੋ, ਇਕ ਵਾਰ ਫਿਰ ਬੱਸ ਡਰਾਈਵਰਾਂ ਨੇ ਕਿਹਾ ਕਿ ਜੇਕਰ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤਾਂ ਉਨ੍ਹਾਂ ਵਲੋਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।