ਸਕੂਲ ਬੱਸ ਡਰਾਈਵਰ ਯੂਨੀਅਨਾਂ ਵਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ - ਸਕੂਲ ਬੱਸ ਡਰਾਈਵਰ ਯੂਨੀਅਨ
ਤਰਨ ਤਾਰਨ: ਪੱਟੀ ਦੀ ਸਮੂਹ ਸਕੂਲ ਬੱਸ ਡਰਾਈਵਰ ਯੂਨੀਅਨ ਵਲੋਂ ਇਕੱਠ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਸਕੂਲਾਂ ਦੇ ਡਰਾਈਵਰ ਅਤੇ ਮਾਲਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਤਾਲਾਬੰਦੀ ਦੇ ਚਲਦੇ ਬੱਸਾਂ ਦਾ ਖ਼ਰਚਾ ਉਨ੍ਹਾਂ ਨੂੰ ਪੈ ਰਿਹਾ ਹੈ, ਇਨਸ਼ੋਰੈਂਸ, ਟੈਕਸ, ਪਾਸਿੰਗ, ਲੋਨ ਦੀਆਂ ਕਿਸ਼ਤਾਂ ਲਗਤਾਰ ਜਾਰੀ ਹਨ। ਸਾਰੇ ਡਰਾਈਵਰਾਂ ਦੀ ਆਰਥਿਕ ਹਾਲਤ ਠੀਕ ਨਹੀਂ, ਕਿਸੇ ਨੇ ਕਮੇਟੀ ਚੁੱਕੀ, ਕਿਸੇ ਨੇ ਉਧਾਰ ਫੜ ਕੇ ਕਾਗਜ਼ਾਤ ਬਣਾਏ, ਕੋਰੋਨਾ ਵਾਇਰਸ ਕਾਰਨ ਸਾਰਾ ਕੁਝ ਬੰਦ ਹੋ ਗਿਆ ਪਰ ਖ਼ਰਚੇ ਲਗਾਤਾਰ ਜਾਰੀ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਟੈਕਸ ਵਿੱਚ ਛੋਟ ਦਿੱਤੀ ਜਾਵੇ ਜਾਂ ਮਾਲੀ ਸਹਾਇਤਾ ਕੀਤੀ ਜਾਵੇ।