ਜਾਣੋ, ਸੌਰਵ ਸ਼ਰਮਾ ਕਿਸ ਤਰ੍ਹਾਂ ਬਣਿਆ ਸਿਪਾਹੀ ਤੋਂ ਲੈਫਟੀਨੈਂਟ ? - ਭਾਰਤੀ ਫੌਜ ਵਿੱਚ ਸਿਪਾਹੀ
ਰੂਪਨਗਰ: ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਨੌਜਵਾਨ ਦੇਸ਼ ਸੇਵਾ ਲਈ ਹਮੇਸ਼ਾ ਅੱਗੇ ਆ ਕੇ ਫੌਜ ਵਿੱਚ ਭਰਤੀ ਹੁੰਦੇ ਆਏ ਹਨ। ਪਰ ਹੁਣ ਫੌਜ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਅਫ਼ਸਰ ਬਣਨ ਦੀ ਗਿਣਤੀ ਵੀ ਵੱਧ ਗਈ ਹੈ। ਜੇਕਰ ਅਸੀਂ ਨੰਗਲ ਸ਼ਹਿਰ ਦੀ ਗੱਲ ਕਰੀਏ ਤਾਂ ਨੰਗਲ ਦੇ ਸੌਰਵ ਸ਼ਰਮਾ ਨੇ ਭਾਰਤੀ ਫੌਜ ਵਿੱਚ ਵਤੋਰ ਸਿਪਾਹੀ ਭਰਤੀ ਹੋਣ ਤੋਂ ਬਾਅਦ ਅਫ਼ਸਰ ਬਣਕੇ ਨੰਗਲ ਦਾ ਮਾਣ ਵਧਾ ਦਿੱਤਾ ਹੈ। ਉੱਥੇ ਹੀ ਨੰਗਲ ਵਿਖੇ ਆਪਣੇ ਘਰ ਪੁੱਜੇ ਸੌਰਵ ਸ਼ਰਮਾ ਦਾ ਸਥਾਨਕ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ। ਸੌਰਵ ਸ਼ਰਮਾ ਨੇ ਨੰਗਲ ਦੇ ਸੀਨੀਅਰ ਸਕੈਂਡਰੀ ਸਕੂਲ ਤੋਂ ਸਿੱਖਿਆ ਹਾਸਲ ਕਰਨ ਤੋਂ ਬਾਅਦ ਸਾਲ 2016 ਵਿੱਚ ਭਾਰਤੀ ਫੌਜ ਵਿੱਚ ਸਿਪਾਹੀ ਰੈਂਕ 'ਤੇ ਭਰਤੀ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਅਫ਼ਸਰ ਰੈਕ ਦਾ ਟੈਸਟ ਪਾਸ ਕਰਨ ਤੋਂ ਬਾਅਦ ਲੈਫਟੀਨੈਂਟ ਦੇ ਤੌਰ 'ਤੇ ਫੌਜ ਵਿੱਚ ਆਪਣੀ ਸੇਵਾ ਨਿਭਾਉਣਗੇ।