ਅੰਮ੍ਰਿਤਸਰ ਵਿਖੇ ਲਗਾ ਸ਼ਨੀਵਾਰ ਅਤੇ ਐਤਵਾਰ ਦਾ ਲੌਕਡਾਊਨ - Amritsar
ਅੰਮ੍ਰਿਤਸਰ:ਸ਼ਨੀਵਾਰ ਅਤੇ ਐਤਵਾਰ ਦਾ ਲੌਕਡਾਉਨ ਲੋਕਾਂ ਦੀਆ ਵਧੀਆ ਪ੍ਰੇਸ਼ਾਨੀਆਂ।ਭੁੱਖੇ ਮਰਦੇ ਆਟੋ ਰਿਕਸ਼ਾ ਚਾਲਕ ਸੜਕਾਂ ਤੇ ਰੋਜੀ ਰੋਟੀ ਲਈ ਭਟਕਦੇ ਆਏ ਨਜਰ ਸਰਕਾਰ ਕੋਲੋ ਸਹੂਲਤਾਂ ਦੇਣ ਦੀ ਕੀਤੀ ਮੰਗ ਕਿਹਾ ਕਰੋਨਾ ਨਾਲ ਨਾ ਮਰੇ ਤਾ ਭੁੱਖੇ ਮਰ ਜਾਵਾਂਗੇ ਕੋਰੋਨਾ ਮਹਾਮਾਰੀ ਦੇ ਚਲਦੀਆਂ ਜਿਥੇ ਸਰਕਾਰ ਵੱਲੋ ਸ਼ਨੀਵਾਰ ਅਤੇ ਐਤਵਾਰ ਦਾ ਲਾਕਡਾਉਨ ਲਗਾਉਣ ਦੇ ਫੈਸਲੇ ਦੇ ਚਲਦਿਆਂ ਆਟੋ ਚਾਲਕ ਭੁੱਖੇ ਮਰਨ ਦੀ ਕਗਾਰ ਤੇ ਹਨ। ਜਿਸਦੇ ਚਲਦੇ ਅੱਜ ਪੂਰੇ ਦਿਨ ਦੇ ਲੌਕਡਾਉਨ ਦੇ ਚਲਦਿਆਂ ਵੀ ਆਟੋ ਰਿਕਸ਼ਾ ਚਾਲਕ ਸੜਕਾਂ ਤੇ ਰੋਜੀ ਰੋਟੀ ਦੇ ਜੁਗਾੜ ਲਈ ਸਵਾਰਿਆ ਭਾਲਦੇ ਨਜਰ ਆਏ।ਜਦੋ ਨਾਲ ਗੱਲਬਾਤ ਕੀਤੀ ਤਾਂ ਉਹ ਲੌਕਡਾਉਨ ਵਿਚ ਬਾਹਰ ਕਿਉ ਨਿਕਲੇ ਹਨ ਤਾ ਉਹਨਾ ਦਸਿਆ ਕਿ ਇਸ ਮੌਕੇ ਗੱਲਬਾਤ ਕਰਦਿਆਂ ਆਟੋ ਰਿਕਸ਼ਾ ਚਾਲਕ ਦੀਪਕ ਸ਼ਰਮਾ ਅਤੇ ਵਿਕਾਸ ਨੇ ਦੱਸਿਆ ਕਿ ਅਸੀ ਅੱਜ ਲਾਕਡਾਉਨ ਵਿਚ ਆਪਣੀ ਜਾਨ ਜੌਖਿਮ 'ਚ ਪਾ ਕੇ ਰੋਜੀ ਰੋਟੀ ਦੀ ਆਸ ਵਿਚ ਨਿਕਲੇ ਹਾਂ ਤਾਂ ਜੋ ਚਾਹ ਰੋਟੀ ਦਾ ਜੁਗਾੜ ਦਾ ਹੋ ਸਕੇ। ਅੰਮ੍ਰਿਤਸਰ ਪੁਲਿਸ ਦੇ ਐਸ ਆਈ ਅਰੁਣ ਕੁਮਾਰ ਨੇ ਦੱਸਿਆ ਕਿ ਉਨ੍ਹਾ ਵੱਲੋ ਲੌਕਡਾਉਨ ਦੇ ਚਲਦਿਆਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਜੇਕਰ ਕੋਈ ਵੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਉਸਦਾ ਚਲਾਣ ਕੀਤਾ ਜਾਵੇਗਾ।