ਸਰਤਾਜ ਦੇ 'ਹਮਾਇਤ' ਗੀਤ ਨੇ ਨਿਸ਼ਾਨ ਸਿੰਘ ਨੂੰ ਆਪਣਿਆਂ ਨਾਲ ਮਿਲਾਇਆ - prabh asra mohali
ਪਿਛਲੇ ਦਿਨੀਂ ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਗੀਤ 'ਹਮਾਇਤ' ਮੋਹਾਲੀ ਦੇ ਪ੍ਰਭ ਆਸਰਾ ਵਿਖੇ ਫ਼ਿਲਮਾਇਆ ਗਿਆ ਸੀ। ਇਸ ਗੀਤ ਦੀ ਵੀਡੀਓ ਵੇਖ ਕੇ ਉਸ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਨਿਸ਼ਾਨ ਸਿੰਘ ਦੇ ਉੱਥੇ ਹੋਣ ਦਾ ਪਤਾ ਲੱਗ ਗਿਆ ਤੇ ਉਸ ਦੇ ਮਾਪੇ ਉਸ ਨੂੰ ਆਸ਼ਰਮ ਵਿੱਚ ਆ ਕੇ ਵਾਪਿਸ ਲੈ ਗਏ ਹਨ। ਇਸ ਸਬੰਧੀ ਪ੍ਰਭ ਆਸਰਾ ਦੇ ਸੰਸਥਾਪਕ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ 23 ਮਾਰਚ 2019 ਨੂੰ ਨਿਸ਼ਾਨ ਸਿੰਘ ਪੁਲਿਸ ਨੂੰ ਕੁਰਾਲੀ ਦੇ ਰੇਲਵੇ ਸਟੇਸ਼ਨ ਤੋਂ ਬੜੇ ਹੀ ਤਰਸਯੋਗ ਹਾਲਤ ਵਿੱਚ ਮਿਲਿਆ ਸੀ I ਨਿਸ਼ਾਨ ਸਿੰਘ ਦੀ ਮਾਨਸਿਕ ਤੇ ਸਰੀਰਕ ਹਾਲਤ ਠੀਕ ਨਹੀਂ ਸੀI ਨਿਸ਼ਾਨ ਸਿੰਘ ਬੋਲਣ ਤੋਂ ਅਸਮਰਥ ਸੀ, ਪਰ ਹੁਣ ਨਿਸ਼ਾਨ ਸਿੰਘ ਦੀ ਮਾਨਸਿਕ ਤੇ ਸਰੀਰਕ ਹਾਲਤ ਵਿਚ ਕਾਫ਼ੀ ਸੁਧਾਰ ਆ ਚੁੱਕਿਆ ਸੀI ਉੱਥੇ ਹੀ ਨਿਸ਼ਾਨ ਸਿੰਘ ਦੇ ਪਰਿਵਾਰ ਵਾਲਿਆਂ ਨੇ ਸ਼ਮਸੇਰ ਸਿੰਘ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਮਾਤਮਾ ਵੱਲੋ ਸੱਚ-ਮੁੱਚ ਹੀ ਸਰਤਿੰਦਰ ਸਰਤਾਜ ਦੇ 'ਹਮਾਇਤ' ਗੀਤ ਨੇ ਨਿਸ਼ਾਨ ਸਿੰਘ ਦੀ ਹਮਾਇਤ ਕੀਤੀ ਹੈI ਉਹਨਾਂ ਸੰਸਥਾ ਦੇ ਪ੍ਰਬੰਧਕਾਂ ਤੇ ਸਤਿੰਦਰ ਸਰਤਾਜ ਦਾ ਧੰਨਵਾਦ ਕੀਤਾ ਹੈ।