ਸਰਵਨ ਸਿੰਘ ਨੇ ਫਾਹਾ ਲਗਾਕੇ ਕੀਤੀ ਖੁਦਕੁਸ਼ੀ - ਖੁਦਕੁਸ਼ੀ
ਜਲੰਧਰ: ਫਗਵਾੜਾ ਨਜਦੀਕ ਪਿੰਡ ਖੁਰਮਪੁਰ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ (Suicide) ਕਰ ਲਈ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਸਰਵਨ ਸਿੰਘ ਵਜੋਂ ਹੋਈ ਹੈ ਜੋ ਪਿੰਡ ਖੁਰਮਪੁਰ ਦਾ ਰਹਿਣਾ ਵਾਲਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਵਾਸੀ ਮਨਜੀਤ ਸਿੰਘ ਨੇ ਦੱਸਿਆ ਉਨ੍ਹਾਂ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਸੀ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (police) ਨੇ ਵੀ ਇਸ ਨੂੰ ਖੁਦਕੁਸ਼ੀ (Suicide) ਕਰਾਰ ਦਿੱਤਾ ਹੈ। ਹਾਲਾਂਕਿ ਪੁਲਿਸ (police) ਵੱਲੋਂ ਮਾਮਲਾ ਦਰਜ ਕਰਕੇ ਖੁਦਕੁਸ਼ੀ ਦੇ ਕਾਰਨਾਂ ਦੇ ਬਾਰੇ ਪਤਾ ਕਰਨ ਦੀ ਵੀ ਗੱਲ ਕਹੀ ਜਾ ਰਹੀ ਹੈ।