ਸਰਪੰਚ ਵੱਲੋਂ ਦਲਿਤਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼
ਪਟਿਆਲਾ ਦੇ ਪਿੰਡ ਖੇੜੀ ਗਰਨਾ 'ਚ ਦਲਿਤ ਸਮਾਜ ਨੂੰ ਅਲਾਟ ਹੋਈਆਂ ਜ਼ਮੀਨਾਂ 'ਤੇ ਸਰਪੰਚ ਵੱਲੋਂ ਕਬਜ਼ਾ ਕਰਨਾ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਡੀ਼ਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਰੋਸ ਪ੍ਰਦਰਸ਼ਨ 'ਚ ਆਪ ਪਾਰਟੀ ਦੇ ਆਗੂ ਨੇ ਵੀ ਦਲਿਤ ਸਮਾਜ ਦੇ ਹੱਕ 'ਚ ਰੋਸ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਕਿਹਾ ਕਿ ਚੋਣਾਂ ਦੇ ਸਮੇਂ ਸਰਪੰਚ ਨੇ ਕਿਹਾ ਸੀ ਕਿ ਅਲਾਟ ਹੋਈ 22 ਬਿਘਾ ਜ਼ਮੀਨ 'ਤੇ ਮਕਾਨ ਬਣਾ ਕੇ ਦੇਣਗੇ, ਪਰ ਹੁਣ ਚੁਪ-ਚਾਪ ਜ਼ਮੀਨ ਦੀ ਬੋਲੀ ਲਗਾ ਦਿੱਤੀ ਹੈ। ਪਿੰਡ ਵਾਸੀਆਂ ਦੀ ਪ੍ਰਸ਼ਾਸਨ ਤੋਂ ਅਪੀਲ ਹੈ ਕਿ ਉਨ੍ਹਾਂ ਨਾਲ ਇਨਸਾਫ਼ ਕੀਤਾ ਜਾਵੇ।