ਪਿੰਡ ਵਾਸੀਆਂ ਨੇ ਸਰਪੰਚ ‘ਤੇ ਲਾਏ ਇਹ ਗੰਭੀਰ ਇਲਜ਼ਾਮ - ਪੰਚਾਇਤੀ ਜ਼ਮੀਨ
ਫਿਰੋਜ਼ਪੁਰ: ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡ ਅਨਾਰਕਲੀ ਦੇ ਪਿੰਡ ਵਾਸੀਆਂ ਵੱਲੋਂ ਮੌਜੂਦਾ ਸਰਪੰਚਣੀ ਬਲਜਿੰਦਰ ਕੌਰ ਉੱਪਰ ਇਲਜ਼ਾਮ ਲਗਾਇਆ ਗਿਆ ਕਿ ਅਨਾਰਕਲੀ ਪਿੰਡ ਦੇ ਵਿੱਚ ਮੌਜੂਦਾ ਸਰਪੰਚ ਰਾਜਿੰਦਰ ਸਿੰਘ ਹਨ ਜਦ ਕਿ ਸਿਆਸੀ ਦਬਾਅ ਹੋਣ ਕਰਕੇ ਬਲਜਿੰਦਰ ਕੌਰ ਵੱਲੋਂ ਸਰਪੰਚੀ ਕੀਤੀ ਜਾ ਰਹੀ ਹੈ। ਇਸ ਦੌਰਾਨ ਪਿੰਡਵਾਸੀਆਂ ਦੇ ਵੱਲੋਂ ਉਨ੍ਹਾਂ ਉੱਪਰ ਹੋਰ ਵੀ ਗੰਭੀਰ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਵਿਕਾਸ ਕਾਰਜ ਵੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਕੂਲ ‘ਚ ਧੱਕੇ ਨਾਲ ਸਰਪੰਚ ਵੱਲੋਂ ਛੱਪੜ ਬਣਾਇਆ ਜਾ ਰਿਹਾ ਹੈ ਜਿਸ ਦਾ ਪੰਚਾਇਤ ਵੱਲੋਂ ਕੋਈ ਵੀ ਮਤਾ ਨਹੀਂ ਪਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਸਕੂਲ ਦੇ ਨਾਲ ਪੰਚਾਇਤੀ ਜ਼ਮੀਨ ਪਈ ਹੋਣ ਦੇ ਬਾਵਜੂਦ ਵੀ ਛੱਪੜ ਸਕੂਲ ਵਿੱਚ ਹੀ ਪੁੱਟਿਆ ਜਾ ਰਿਹਾ ਹੈ ਜਦ ਕਿ ਇਸ ਜਗ੍ਹਾ ਵਿਚ ਕੁਝ ਹੋਰ ਵੀ ਬਣ ਸਕਦਾ ਹੈ।