ਪਾਕਿਸਤਾਨ ਵੱਲੋਂ ਰੋਕੇ ਜਾਣ ਤੋਂ ਬਾਅਦ ਸਰਨਾ ਦਾ ਪਹਿਲਾ ਬਿਆਨ - Paramjeet singh Sarna stopped going to Pakistan
ਦਿੱਲੀ ਤੋਂ ਨਣਕਾਨਾਂ ਸਾਹਿਬ ਤੱਕ ਦਾ ਨਗਰ ਕੀਰਤਨ ਸੋਨੇ ਦੀ ਪਾਲਕੀ ਵਿੱਚ ਲੈ ਕੇ ਜਾਣ ਵਾਲੀ ਸੰਗਤ ਵਿੱਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਸਰਹੱਦ ਉੱਤੇ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਤੇ ਕਿਹਾ ਕਿ ਉਨ੍ਹਾਂ ਦੇ ਪਾਸਪੋਰਟ ਵਿੱਚ ਕਮੀਆਂ ਹਨ। ਇਸ ਉੱਤੇ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇਸ ਸਭ ਉੱਤੇ ਰਾਜਨੀਤੀ ਹੋ ਰਹੀ ਹੈ ਮੋਦੀ ਤੇ ਅਕਾਲੀ ਦਲ ਨਹੀਂ ਚਾਹੁੰਦੇ ਕਿ ਉਹ ਨਗਰ ਕੀਰਤਨ ਲੈ ਕੇ ਪਾਕਿਸਤਾਨ ਦੇ ਗੁਰਦਵਾਰਾ ਨਨਕਾਣਾ ਸਾਹਿਬ ਜਾਣ ਜਿਸ ਲਈ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਕਾਰਨ ਸਰਹੱਦ ਉੱਤੇ ਰੋਕਿਆ ਗਿਆ, ਜੇ ਹੋਰ ਕੋਈ ਗੱਲ ਨਾ ਹੁੰਦੀ ਤਾਂ 15 ਦਿਨ ਪਹਿਲਾਂ ਕਿਉਂ ਨਹੀਂ ਉਨ੍ਹਾਂ ਨੂੰ ਰੋਕਿਆ ਗਿਆ ਜਦ ਉਹ ਪਾਕਿਸਤਾਨ ਗਏ ਸਨ।