60 ਪਿੰਡਾਂ ਵਾਲੀ ਸਰਨਾ ਦਾਣਾ ਮੰਡੀ ਉਸਾਰੀ ਸਮੇਂ ਤੋਂ ਹੀ ਹੈ ਕੱਚੀ, ਆੜ੍ਹਤੀਆਂ ਨੇ ਕੀਤੀ ਮੰਗ - pathankot mandi
ਪਠਾਨਕੋਟ: ਹਲਕਾ ਭੋਆ ਵਿੱਚ ਪੈਂਦੀ ਸਰਨਾ ਦਾਣਾ ਮੰਡੀ ਜਿਸ ਨੂੰ ਲਗਪਗ 60 ਤੋਂ ਜ਼ਿਆਦਾ ਪਿੰਡ ਲੱਗਦੇ ਹਨ ਅਤੇ ਕਿਸਾਨ ਇਸ ਦਾਣਾ ਮੰਡੀ ਵਿੱਚ ਆਪਣਾ ਅਨਾਜ ਲੈ ਕੇ ਆਉਂਦੇ ਹਨ, ਪਰ ਜਦੋਂ ਦੀ ਇਹ ਮੰਡੀ ਬਣੀ ਹੈ, ਉਦੋਂ ਤੋਂ ਹੀ ਕੱਚੀ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਥੋੜ੍ਹੇ ਜਿਹੇ ਮੀਂਹ ਨਾਲ ਹੀ ਇੱਥੇ ਪਾਣੀ-ਪਾਣੀ ਹੋ ਜਾਂਦਾ ਹੈ, ਜੇ ਫ਼ਸਲ ਮੰਡੀ ਵਿੱਚ ਆਈ ਹੋਵੇ ਤਾਂ ਉਹ ਪਾਣੀ 'ਚ ਰੁੜ੍ਹ ਜਾਂਦੀ ਹੈ ਜਿਸ ਨੂੰ ਲੈ ਕੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਇਸ ਮੰਡੀ ਨੂੰ ਪੱਕਾ ਕੀਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਆਸਾਨੀ ਰਹੇ।