ਬਠਿੰਡਾ: ਸਰਹਿੰਦ ਨਹਿਰ ਦੇ ਕਈ ਕੰਢੇ ਕਮਜ਼ੋਰ, ਮੀਂਹ ਕਾਰਨ ਟੁੱਟਣ ਦਾ ਖਦਸ਼ਾ - Sarhind canal
ਬਠਿੰਡਾ: ਸ਼ਹਿਰ ਦੀ ਲਾਈਫ਼ ਲਾਈਨ ਕਹੇ ਜਾਣ ਵਾਲੀ ਸਰਹਿੰਦ ਨਹਿਰ ਦੇ ਕੰਢਿਆਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਇਸ ਨਹਿਰ ਨੂੰ ਲੈ ਕੇ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ, ਜਿਸ ਕਾਰਨ ਇਹ ਨਹਿਰ ਅੱਜ ਤੱਕ ਪੱਕੀ ਨਹੀਂ ਬਣ ਸਕੀ ਹੈ। ਨਹਿਰ ਦਾ ਨਿਰੀਖਣ ਕਰਦੇ ਸਮੇਂ ਸਾਫ਼ ਦਿਖਾਈ ਦਿੱਤਾ ਕਿ ਉਸ ਦੇ ਕੰਢਿਆਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਪੰਜਾਬ ਵਿੱਚ ਮੌਨਸੂਨ ਆ ਚੁੱਕਿਆ ਹੈ ਅਤੇ ਮੀਂਹ ਕਾਰਨ ਇਨ੍ਹਾਂ ਕੰਢਿਆਂ ਦੇ ਟੁੱਟਣ ਦਾ ਵੀ ਖ਼ਦਸ਼ਾ ਬਣਿਆ ਹੋਇਆ ਹੈ।