'ਸਰੱਬਤ ਦਾ ਭਲਾ ਚੈਰੀਟੇਬਲ ਟਰੱਸਟ ਹਰੇਕ ਲੋੜਵੰਦ ਦੀ ਕਰੇਗਾ ਮਦਦ'
ਅੰਮ੍ਰਿਤਸਰ: ਸਰੱਬਤ ਦਾ ਭਲਾ ਚੈਰੀਟੇਬਲ ਟਰੱਸਟ ਕੋਰੋਨਾ ਵਰਗੇ ਮਾੜੇ ਹਲਾਤਾਂ ਵਿੱਚ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਈ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਨੂੰ ਪੀਪੀਈ ਕਿੱਟਾਂ ਮੁਹੱਈਆਂ ਕਰਵਾਈਆਂ। ਇਸ ਸਬੰਧੀ ਸਰੱਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਐਸ ਪੀ ਓਬਰਾਏ ਨੇ ਕਿਹਾ ਕਿ ਇਸ ਮਾੜੀ ਘੜੀ ਵਿੱਚ ਇਹ ਸੰਸਥਾ ਉਨ੍ਹਾਂ ਸਾਰੇ ਲੋੜਵੰਦਾਂ ਦੀ ਮਦਦ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਜਦੋਂ ਸੰਸਥਾਂ ਵੱਲੋਂ ਵੈਂਟੀਲੇਟਰ ਦੀ ਸਪਲਾਈ ਆ ਜਾਵੇਗੀ, ਉਦੋਂ ਸਾਰੇ ਹਸਪਤਾਲਾਂ ਵਿੱਚ ਵੈਂਟੀਲੇਟਰ ਮੁਹੱਈਆ ਕਰਵਾ ਦਿੱਤੇ ਜਾਣਗੇ।