ਪਠਾਨਕੋਟ-ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਕੰਢੇ ਲਗਾਏ ਜਾਣਗੇ ਕਰੋੜਾਂ ਰੁਪਏ ਦੇ ਬੂਟੇ - National Highway Authority
ਪਠਾਨਕੋਟ: ਪਠਾਨਕੋਟ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਫੋਰ ਲੇਨ ਬਣਾਉਣ ਸਮੇਂ ਇਸ ਦੇ ਦੋਨੋਂ ਪਾਸੇ ਕਈ ਕਿਲੋਮੀਟਰ ਤੱਕ ਖੜ੍ਹੇ ਦਰੱਖਤ ਕੱਟ ਦਿੱਤੇ ਗਏ ਸਨ, ਜਿਸ ਤੋਂ ਬਾਅਦ ਹੁਣ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਰਾਸ਼ਟਰੀ ਮਾਰਗ ਦਾ ਫਿਰ ਸੁੰਦਰੀਕਰਨ ਕੀਤਾ ਜਾ ਰਿਹਾ, ਜਿਸ ਦੀ ਜ਼ਿੰਮਵਾਰੀ ਜੰਗਲਾਤ ਵਿਭਾਗ ਨੂੰ ਸੌਂਪੀ ਗਈ ਹੈ। ਇਸ ਮਾਰਗ 'ਤੇ ਹੁਣ 11 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਦੇ ਕੰਢੇ ਪਠਾਨਕੋਟ ਤੋਂ ਅੰਮ੍ਰਿਤਸਰ ਤੱਕ ਬੂਟੇ ਲਗਾਏ ਜਾਣਗੇ।