ਰਾਏਕੋਟ: ਪੁਰਾਤਨ ਸੰਤਾ ਸਿੰਘ ਰਾਮਗੜ੍ਹੀਆ ਪਾਰਕ ਦੀ ਬਦਲੇਗੀ ਨੁਹਾਰ - ਸਾਂਸਦ ਡਾ. ਅਮਰ ਸਿੰਘ
ਲੁਧਿਆਣਾ: ਪਿਛਲੇ 20-25 ਸਾਲਾਂ ਤੋਂ ਖਸਤਾ ਹਾਲਤ 'ਚ ਰਾਏਕੋਟ ਸ਼ਹਿਰ ਦੇ ਇਕਲੌਤੇ ਅਤੇ ਪੁਰਾਤਨ ਸੰਤਾ ਸਿੰਘ ਰਾਮਗੜ੍ਹੀਆ ਪਾਰਕ ਦੀ ਨੁਹਾਰ ਬਦਲਣ ਲਈ ਸਾਂਸਦ ਡਾ. ਅਮਰ ਸਿੰਘ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਪਾਰਕ ਦੇ ਪੁਨਰ ਨਿਰਮਾਣ ਲਈ ਟੱਕ ਲਗਾ ਕੇ ਚਾਰਦੀਵਾਰੀ ਅਤੇ ਭਰਤ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਹੈ ਜਿਸ ਉਪਰ ਅੰਦਾਜ਼ਨ 12-13 ਲੱਖ ਰੁਪਏ ਦਾ ਖ਼ਰਚ ਆਵੇਗਾ। ਪਾਰਕ ਨੂੰ ਆਧੁਨਿਕ ਸਹੂਲਤਾਂ ਨਾਲ ਖੂਬਸੂਰਤ ਦਿੱਖ ਦੇਣ ਲਈ 15-20 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਪਾਰਕ ਦੇ ਮੁੜ ਬਣਨ ਨਾਲ ਸ਼ਹਿਰਵਾਸੀਆਂ ਦੀ ਚਿਰਕੋਣੀ ਮੰਗ ਪੂਰੀ ਹੋਵੇਗੀ।