ਸੰਤ ਸਮਾਜ ਨੇ ਲਾਇਆ ਧਰਨਾ, ਲੱਖਾ ਸਿਧਾਣਾ ਵਿਰੁੱਧ ਕੀਤੀ ਕਾਰਵਾਈ ਦੀ ਮੰਗ - Sant Samaj
ਲੁਧਿਆਣਾ: ਬੀਤੇ ਦਿਨੀਂ ਲੁਧਿਆਣਾ ਦੇ ਖਵਾਜਾ ਪੀਰ 'ਚ ਲੱਖਾ ਸਿਧਾਣਾ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਦੇ ਸਬੰਧ 'ਚ ਸੰਤ ਸਮਾਜ ਵੱਲੋਂ ਸ਼ਾਂਤਮਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਡੇਰਾ ਮੁਖੀ ਮਨਜੋਤ ਸਿੰਘ ਗਰੇਵਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਲੱਖਾ ਸਿਧਾਣਾ ਵੱਲੋਂ ਡੇਰੇ ਤੇ ਆ ਕੇ ਹੁੱਲੜਬਾਜ਼ੀ ਕਰਦਿਆਂ ਉਨ੍ਹਾਂ ਵਿਰੁੱਧ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਸੰਤ ਸਮਾਜ ਦੇ ਮੁੱਖੀ ਸੰਤ ਸਮਸ਼ੇਰ ਸਿੰਘ ਨੇ ਕਿਹਾ ਕਿ ਲੱਖਾ ਸਿਧਾਣਾ ਨੇ ਜੋ ਧਾਰਮਿਕ ਸਥਾਨਾਂ ਅਤੇ ਨੀਲੋਂ ਡੇਰੇ ਦੇ ਮੁੱਖੀ ਵਿਰੁੱਧ ਅਪਸ਼ਬਦ ਬੋਲੇ ਹਨ ਉਹ ਬਹੁਤ ਹੀ ਮੰਦਭਾਗੀ ਗੱਲ ਹੈ। ਸੰਤ ਸਮਾਜ ਇਸ ਦਾ ਸਖ਼ਤ ਵਿਰੋਧ ਕਰਦਾ ਹੈ। ਉਨ੍ਹਾਂ ਦੱਸਿਆ ਕਿ ਲੱਖਾ ਸਿਧਣਾ ਦੇ ਵਿਰੁੱਧ ਪੰਜਾਬ ਦੇ ਇੰਟਰਨੈਸ਼ਨਲ ਸੰਤ ਸਮਾਜ ਵੱਲੋਂ ਸ਼ਾਂਤਮਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਵੱਲੋਂ ਲੱਖਾ ਸਿਧਾਣਾ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।