ਵੇਰਕਾ ਭੁੱਖ ਹੜਤਾਲ 'ਤੇ ਪਹੁੰਚੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ - ਵੇਰਕਾ ਧਰਨਾ
ਅੰਮ੍ਰਿਤਸਰ: ਖੇਤੀ ਆਰਡੀਨੈਂਸ ਦੇ ਖਿਲਾਫ ਕਿਸਾਨਾਂ ਦੇ ਹੱਕ ਵਿੱਚ ਕਸਬਾ ਵੇਰਕਾ ਦੀਆਂ ਔਰਤਾਂ ਵੱਲੋਂ ਪਿਛਲੇ 8 ਦਿਨਾਂ ਤੋਂ ਭੁਖ ਹੜਤਾਲ ਜਾਰੀ ਕੀਤੀ ਹੈ। ਸੋਮਵਾਰ ਨੂੰ ਇਸ ਮੋਰਚੇ ਦੇ 8ਵੇਂ ਦਿਨ ਕਾਰ ਸੇਵਾ ਸੰਪਰਦਾਇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਨੇ ਮੋਰਚੇ ਵਿੱਚ ਬੈਠੀ ਸੰਗਤ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤਾ ਦੇ ਹੱਕ ਵਿੱਚ ਉਤਰੀਆਂ ਵੇਰਕਾ ਦੀਆ ਮਾਵਾਂ, ਭੈਣਾਂ, ਭਾਈਆਂ ਲਈ ਅਸੀਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਮੋਰਚਾ ਸਫਲ ਹੋਵੇ ਅਤੇ ਵਾਹਿਗੁਰੂ ਉਨ੍ਹਾਂ ਨੂੰ ਓਟ ਆਸਰਾ ਬਖਸ਼ਣ।