ਨਗਰ ਕੌਂਸਲ ਨੰਗਲ ਦਾ ਸੰਜੇ ਸਾਹਨੀ ਨੂੰ ਸਰਬਸੰਮਤੀ ਨਾਲ ਚੁਣਿਆ ਪ੍ਰਧਾਨ - ਸ਼ਾਨਦਾਰ ਜਿੱਤ ਹਾਸਲ
ਰੂਪਨਗਰ: ਫਰਵਰੀ ਮਹੀਨੇ ਹੋਇਆ ਨਗਰ ਕੌਂਸਲ ਚੋਣਾਂ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਇੰਤਜ਼ਾਰ ਸੀ ਕਿ ਇਸ ਵਾਰ ਨਵਾਂ ਪ੍ਰਧਾਨ ਕਿਸ ਨੂੰ ਬਣਾਇਆ ਜਾਵੇਗਾ। ਦਸਣਾ ਚਾਹੁੰਦੇ ਹਾਂ ਕਿ ਪ੍ਰਧਾਨ ਬਣਾਉਣ ਦਾ ਅਧਿਕਾਰ ਚੁਣੇ ਹੋਏ ਕੌਂਸਲਰਾਂ ਨੇ ਇਕ ਮਤਾ ਪਾ ਕੇ ਇਹ ਅਧਿਕਾਰ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਦੇ ਦਿੱਤੇ। ਅਜਿਹਾ ਪਹਿਲੀ ਵਾਰ ਹੋਇਆ ਕਿ ਜਦੋਂ ਕਾਂਗਰਸ ਦੇ ਕੌਂਸਲਰਾ ਨੇ ਚੋਣ ਦੌਰਾਨ ਸ਼ਹਿਰ ਦੇ 19 ਵਾਰਡਾਂ ਵਿਚੋਂ 15 ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਸਰਬ ਸੰਮਤੀ ਨਾਲ ਸਰਿੰਦਰ ਪੰਮਾ ਨੇ ਸੰਜੇ ਸਾਹਨੀ ਦੇ ਨਾਮ ਦਾ ਪ੍ਰਸਤਾਵ ਰੱਖਿਆ ਅਤੇ ਬਾਕੀ ਉਮੀਦਵਾਰਾ ਨੇ ਸਹਿਮਤੀ ਪ੍ਰਗਟ ਕਰਦਿਆਂ ਉਨ੍ਹਾਂ ਦੇ ਨਾਮ ’ਤੇ ਮੁਹਰ ਲਾ ਦਿੱਤੀ।