ਅੰਮ੍ਰਿਤਸਰ ਦੀ ਮੁੱਖ ਸਬਜ਼ੀ ਮੰਡੀ 'ਚ ਲਗਾਈ ਗਈ ਸੈਨੇਟਾਈਜ਼ਰ ਮਸ਼ੀਨ - ਸੈਨੇਟਾਈਜ਼ਰ ਮਸ਼ੀਨ
ਅੰਮ੍ਰਿਤਸਰ: ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਲੋਕਾਂ ਨੂੰ ਸੈਨੇਟਾਈਜ਼ ਕਰਨ ਦਾ ਨਵਾਂ ਉਪਰਾਲਾ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸਬਜ਼ੀ ਮੰਡੀ ਦੇ ਗੇਟ ਉੱਤੇ ਵਿਸ਼ੇਸ਼ ਸੈਨੇਟਾਈਜ਼ਰ ਰੂਮ ਤਿਆਰ ਕੀਤਾ ਹੈ। ਇਸ ਸੈਨੇਟਾਈਜ਼ਰ ਰੂਮ 'ਚ ਇੱਕ ਵਿਅਕਤੀ ਮਹਿਜ਼ ਕੁੱਝ ਹੀ ਸਕਿੰਟਾਂ 'ਚ ਖ਼ੁਦ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰਕੇ ਕੋਰੋਨਾ ਵਾਇਰਸ ਤੋਂ ਸੁਰੱਖਿਤ ਰਹਿ ਸਕਦਾ ਹੈ। ਪ੍ਰਸ਼ਾਸਨ ਦੀ ਹਿਦਾਇਤਾਂ ਮੁਤਾਬਕ ਸਬਜ਼ੀ ਮੰਡੀ 'ਚ ਦਾਖਲ ਹੋਣ ਵਾਲੇ ਹਰ ਵਿਅਕਤੀ ਆਪਣੇ ਵਾਹਨਾਂ ਸਣੇ ਸੈਨੇਟਾਈਜ਼ ਰੂਮ ਵਿੱਚੋਂ ਲੰਘ ਕੇ ਹੀ ਮੰਡੀ 'ਚ ਦਾਖਲ ਹੋ ਸਕੇਗਾ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਮਾਸਕ ਲਾਜ਼ਮੀ ਕਰਨ ਤੋਂ ਬਾਅਦ ਇਥੇ ਲੋੜਵੰਦ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਮਾਸਕ ਵੀ ਵੰਡੇ ਜਾ ਰਹੇ ਹਨ।