ਅੰਮ੍ਰਿਤਸਰ: ਸਫ਼ਾਈ ਸੇਵਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ - amritsar sanitation workers
ਅੰਮ੍ਰਿਤਸਰ: ਸਫ਼ਾਈ ਸੇਵਕਾ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਤਨਖਾਹ ਘੱਟ ਹੈ ਅਤੇ ਦੂਜੀ ਉਨ੍ਹਾਂ ਦੀ ਸੁਰੱਖਿਆ ਬਾਰੇ ਸਰਕਾਰ ਅਤੇ ਠੇਕੇਦਾਰਾਂ ਵੱਲੋਂ ਕੁਝ ਵੀ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਦੇ ਕਮਰਿਆਂ ਦੀ ਸਫਾਈ ਕਰਦੇ ਸਮੇਂ, ਉਹ ਵੀ ਕੋਰੋਨਾ ਪੌਜ਼ੀਟਿਵ ਦੇ ਸ਼ਿਕਾਰ ਹੋ ਸਕਦੇ ਹਨ ਅਤੇ 50 ਲੱਖ ਰੁਪਏ ਦੇ ਬੀਮੇ ਵਿੱਚ ਉਹ ਸ਼ਾਮਲ ਨਹੀਂ ਹਨ। ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਦਾ ਬੀਮਾ ਵੀ ਜਰੂਰ ਹੋਣਾ ਚਾਹੀਦਾ ਹੈ।