ਜਲੰਧਰ ਦੇ ਵਾਰਡ ਨੰਬਰ 41 ਨੂੰ ਕਰਵਾਇਆ ਗਿਆ ਸੈਨੇਟਾਈਜ਼ - ਜਲੰਧਰ ਦੇ ਵਾਰਡ ਨੰਬਰ 41 ਨੂੰ ਕਰਵਾਇਆ ਗਿਆ ਸੈਨੇਟਾਈਜ਼
ਜਲੰਧਰ: ਪਿਛਲੇ ਦਿਨੀਂ ਜਲੰਧਰ ਦੇ ਵਾਰਡ ਨੰਬਰ 41 ਵਿੱਚ ਇੱਕ ਕੋਰੋਨਾ ਵਾਇਰਸ ਦਾ ਪੌਜ਼ੀਟਿਵ ਮਰੀਜ਼ ਪਾਇਆ ਗਿਆ ਸੀ, ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਨੂੰ ਧਿਆਨ ਵਿੱਚ ਰੱਖਦਿਆਂ ਇਲਾਕਾ ਵਾਸੀਆਂ ਨੇ ਸੇਵਾ ਭਾਰਤੀ ਅਤੇ ਬੀਜੇਪੀ ਦੇ ਕਾਰਜਕਰਤਾਵਾਂ ਨੂੰ ਕਹਿ ਕੇ ਇਲਾਕੇ ਨੂੰ ਸੈਨੇਟਾਈਜ਼ ਕਰਵਾਇਆ। ਇਸ ਮੌਕੇ ਬੀਜੇਪੀ ਮਹਿਲਾ ਮੋਰਚਾ ਦੀ ਸੈਕਟਰੀ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਕੋਰੋਨਾ ਦਾ ਪੌਜ਼ੀਟਿਵ ਕੇਸ ਆਉਣ ਤੋਂ ਦਹਿਸ਼ਤ ਦਾ ਮਾਹੌਲ ਸੀ, ਜਿਸ ਤੋਂ ਬਾਅਦ ਇਲਾਕਾ ਵਾਸੀਆਂ ਵੱਲੋਂ ਕਹੇ ਜਾਣ 'ਤੇ ਸੇਵਾ ਭਾਰਤੀ ਸੰਘ ਵੱਲੋਂ ਇਲਾਕੇ ਨੂੰ ਸੈਨੇਟਾਈਜ਼ ਕਰਵਾਇਆ ਗਿਆ।